Home Sikhism Sikhi Articles ਵੈਸਾਖੁ ਭਲਾ ਸਾਚਾ ਵੇਸ ਕਰੇ

ਵੈਸਾਖੁ ਭਲਾ ਸਾਚਾ ਵੇਸ ਕਰੇ ॥

ਸਿੱਖ ਧਰਮ ਵਿਚ ਵੈਸਾਖੀ ਦਾ ਪੁਰਬ ਅਜਿਹਾ ਅਮੋਲਕ ਅਵਸਰ ਹੈ ਜਿਹੜਾ ਦਸ਼ਮੇਸ਼ ਪਿਤਾ ਜੀ ਦੇ ਮਨੁੱਖਤਾ ਨੂੰ ਹਰ ਪ੍ਰਕਾਰ ਦੀ ਧਾਰਮਿਕ,ਸਮਾਜਕ,ਆਰਥਕ ਤੇ ਰਾਜਨੈਤਿਕ ਗੁਲਾਮੀ ਦੇ ਬੰਧਨਾ ਚੋਂ ਕੱਢਕੇ ਪੂਰਨ ਸੁਤੰਤਰਤਾ ਅਣਖ ਸਵੈਮਾਣ ਦਾ ਜੀਵਨ ਜੀਣ ਦੀ ਪ੍ਰੇਰਨਾ ਦੇਂਦਾ ਹੈ । ਅਜਿਹਾ ਮਾਣ ਮੱਤਾ ਖਾਲਸਾ ਜੀਵਨ ਪੂਰਨ ਤੌਰ ਤੇ ਵਾਹਿਗੁਰੂ ਦੀ ਨਿਰੰਤਰ ਜਾਗਤ ਜੋਤ ਨਾਲ ਜੁੜਿਆ ਹੁੰਦਾ ਹੈ ਤੇ ਉਸ ਸਰਬ ਸ਼ਕਤੀਮਾਨ ਤੋਂ ਬਿਨਾ ਕਿਸੇ ਦੀ ਪ੍ਰਭੁਤਾ ਨਹੀਂ ਮੰਨਦਾ:

ਜਾਗਤ ਜੋਤਿ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਮਾਨੈ ।

ਵੈਸਾਖ ਦੇ ਮਹੀਨੇ ਬਨਸਪਤੀ ਦੇ ਨਵੇਂ ਵੇਸ ਧਾਰਨ ਦੀ ਤਰ੍ਹਾਂ ਗੁਰੂ ਮਿਲਾਪ ਦੀ ਅਵੱਸਥਾ ਮਨੁੱਖ ਦੀ ਕਾਇਆ ਕਲਪ ਕਰਨ ਵਾਲੀ ਹੈ ।ਜੀਵ ਰੂਪ ਇਸਤ੍ਰੀ ਪ੍ਰਭੂ ਮਿਲਾਪ ਦੀ ਇਸ ਅਵੱਸਥਾ ਲਈ ਤਾਂਘ ਤੇ ਅਰਦਾਸਾਂ ਕਰਦੀ ਹੈ ।ਪਰਮ ਪੱਦ ਦੀ ਅਜਿਹੀ ਉਚੀ ਸੁੱਚੀ ਅਵੱਸਥਾ ਦੀ ਕੀਮਤ ਨਹੀ ਪਾਈ ਜਾ ਸਕਦੀ । ਪਰੰਤੂ ਪ੍ਰਭੂ ਯਾਦ ਤੋਂ ਵਿਹੂਣਾ ਮਨੁੱਖੀ ਜੀਵਨ ਕੌਡੀ ਦੇ ਮੁੱਲ ਦੀ ਵੀ ਨਹੀਂ ਹੁੰਦਾ ।

ਵੈਸਾਖੁ ਭਲਾ ਸਾਚਾ ਵੇਸ ਕਰੇ ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥  (ਪੰਨਾ-1108)

ਖਾਲਸਾ ਜੀਵਨ ਅੰਤਰ ਆਤਮੇ ਪ੍ਰਭੂ ਦੇ ਦ੍ਰਿੜ ਵਿਸ਼ਵਾਸ ਦਾ ਜੀਵਨ ਹੈ । ਇਸ ਦੁਆਰਾ ਸਿੱਖ ਨੂੰ ਵਾਹਿਗੁਰੂ ਹਮੇਸ਼ਾ ਅੰਗਸੰਗ ਪ੍ਰਤੀਤ ਹੁੰਦਾ ਹੈ ਉਹ ਆਪਣੇ ਆਪ ਨੂੰ ਸਦਾ ਹੀ ਗੁਰੂ ਦੀ ਗੋਦ ਵਿਚ ਬੈਠਾ ਅਨੁਭਵ ਕਰਦਾ ਹੈ ।ਇਹ ਗੁਰੂ ਦਾ ਸੱਚਾ ਮਹਿਲ ਹੈ ਜਿਸ ਵਿਚ ਸੁਰਤਿ ਤੇ ਸ਼ਬਦ ਦਾ ਮੇਲ ਹੁੰਦਾ ਹੈ ਕੇ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ

ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥ (ਪੰਨਾ-1108)

ਵੈਸਾਖੀ ਦਾ ਇਹ ਪਾਵਨ ਦਿਹਾੜਾ 13 ਅਪ੍ਰੈਲ 2013 ਨੂੰ ਆ ਰਿਹਾ ਹੈ ।ਆਓ ਇਸ ਦਿਨ ਦੀ ਮਹਾਨਤਾ ਨੂੰ ਆਪਣੇ ਹਿਰਦੇ ਵਿਚ ਧਾਰਨ ਕਰੀਏ ਜਦੋਂ ਸਤਿਗੁਰਾਂ ਸਾਡੀ ਦੀਨ ਹੀਨ ਅਵੱਸਥਾ ਨੂੰ ਆਪਣੀ ਮਿਹਰ ਦੁਆਰਾ ਉੱਚਾ ਸੁੱਚਾ ਬਣਾ ਦਿੱਤਾ ਸੀ । ਅਸਾਂ ਨਿਮਾਣਿਆਂ ਨਿਤਾਂਣਿਆਂ ਦੇ ਸਿਰਾਂ ਤੇ ਆਪਣਾ ਬਖਸ਼ਿਸ਼ ਦਾ ਛੱਤਰ ਧਰ ਕੇ ਸਾਨੂੰ ਸ਼ਿਰੋਮਣੀ ਇਨਸਾਨ, ਖਾਲਸਾ ਬਣਾ ਦਿੱਤਾ ਸੀ ।

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥  (ਪੰਨਾ-1106)

ਮਨੁੱਖੀ ਜੀਵਨ ਦਾ ਸਾਰਾ ਸਮਾਂ ਹੀ ਅਮੋਲਕ ਹੈ ।ਇਕ ਇਕ ਪਲ ਇਕ ਇਕ ਛਿੰਨ ਕੀਮਤੀ ਹੈ ।ਪਰੰਤੂ ਜੇਕਰ ਸਮੇ ਨੂੰ ਸਫ਼ਲਾ ਕਰਨ ਦੀ ਜਾਚ ਆ ਜਾਵੇ । ਆਮ ਸੰਸਾਰੀ ਮਾਇਆਧਾਰੀ ਆਪਣੇ ਬਹੁਤੇ ਸਮੇਂ ਨੂੰ ਮਾਇਆ ਇੱਕਤਰ ਕਰਨ ਅਤੇ ਇਸ ਦੁਆਰਾ ਮਨ ਪਰਚਾੳੇੁਣ ਤੇ ਲਗਾਇਆ ਹੀ ਸਫ਼ਲਾ ਸਮਝਦੇ ਹਨ ।ਪਰੰਤੂ ਸਚ ਦੇ ਜਿਗਿਆਸੂ ਇਸਨੂੰ ਮੋਹ ਮਾਇਆ ਦੇ ਛੀਥੜੇ ਇਕੱਤਰ ਕਰਨ ਸਮਾਨ ਹੀ ਸਮਝਦੇ ਹਨ:-

ਸੂਹੀ ਮਹਲਾ 5 ॥
ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥ ਮਿਥਿਆ ਮੋਹ ਬੰਧਹਿ ਨਿਤ ਪਾਰਚ ॥1॥ (ਪੰਨਾ-743)

ਸਤਿਗੁਰਾਂ ਤੇ ਭਗਤਾਂ ਨੇ ਇਹ ਅਮੋਲਕ ਤੇ ਦੁਰਲੱਭ ਮਨੁੱਖਾ ਜਨਮ ਨੂੰ ਸਫ਼ਲ ਕਰਨ ਦੀ ਜਾਚ ਗੁਰਬਾਣੀ ਵਿਚ ਸਾਨੂੰ ਵਾਰ ਵਾਰ ਸਾਮਝਾਈ ਹੈ।ਪ੍ਰਭੂ ਦੇ ਨਿਰੰਤਰ ਸਿਮਰਨ ਦੇ ਨਾਲ ਇਸ ਜੀਵਨ ਦੀ ਬਾਜ਼ੀ ਜਿੱਤਣ ਦੀ ਪ੍ਰੇਰਨਾ ਕੀਤੀ ਹੈ :-

ਮਾਧਵੇ ਭਜੁ ਦਿਨ ਨਿਤ ਰੈਣੀ ॥ ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥1॥ (ਪੰਨਾ-743)

ਭਾਈ ਗੁਰਦਾਸ ਜੀ ਨੇ ਵੀ ਉਸ ਸਮੇ,ਘੜੀਆਂ,ਪਲਾਂ,ਥਿਤਾਂ, ਵਾਰਾਂ ਤੇ ਦਿਨ ਦਿਹਾਰਾਂ ਨੂੰ ਅਮੋਲਕ ਦੱਸਿਆ ਹੈ ਜੋ ਸਤਿਸੰਗਤ ਵਿਚ ਗੁਰੂ ਦੇ ਸ਼ਬਦ ਦੁਆਰਾ ਪ੍ਰਭੂ ਦੇ ਜੱਸ ਵਿਚ ਬਿਤਾਏ ਜਾਂਦੇ ਹਨ:

ਧੰਨ ਪਲ ਚਸਾ ਘੜੀ ਪਹਿਰ ਧੰਨ ਧੰਨ ਥਿਤ ਸੁ ਵਾਰ ਸਭਾਗੇ॥
ਗੁਰੂ ਦੁਆਰੇ ਆਇਕੈ ਚਰਨ ਕਵਲ ਰਸ ਅੰਮ੍ਰਿਤ ਪਾਗੇ॥
ਗੁਰਉਪਦੇਸ ਅਵੇਸ ਕਰ ਅਨਭੈ ਪਿਰਮ ਪਿਰੀ ਅਨੁਰਾਗੇ॥ (6-17-6)

ਅਜਿਹਾ ਸਮਾਂ ਜੋ ਪ੍ਰਭੂ ਦੀ ਸਿਫ਼ਤ ਸਲਾਹ ਕਰਦਿਆਂ ਬੀਤਤਾ ਹੈ ਮਨੁੱਖ ਸਵਾਸਾਂ ਦੀ ਕੱਚੀ ਡੋਰ ਵਿਚ ਪਰੋਏ ਗਏ ਮੋਤੀਆਂ ਸਮਾਨ ਹੈ:-

ਸ਼ਬਦ ਸੁਰਤ ਲਿਵ ਸਾਧਸੰਗਤਿ ਅੰਗ ਅੰਗ ਇਕ ਰੰਗ ਸਮਾਗੇ॥ ਰਤਨ ਮਾਲ ਕਰ ਕਚੇ ਧਾਗੇ ॥ (6-17-8)

ਸੋ ਵੈਸਾਖੀ ਦਾ ਸ਼ੁਭ ਅਵਸਰ ਸਾਨੂੰ ਸਤਿਗੁਰਾਂ ਦੀ ਸਿੱਖਿਆ ਅਨੁਸਾਰ ਸਤਿਸੰਗਤ ਦੁਆਰਾ ਸਿਮਰਨ ਤੇ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਬਣਾਉਣ ਦੀ ਪ੍ਰੇਰਨਾ ਦੇਂਦਾ ਹੈ

ਨਿਰਮਲ ਸਿੰਘ
ਮੁੱਖ ਸੇਵਕ
ਸਿੱਖ ਸੋਸਾਇਟ , ਕੈਲਗਰੀ ।

 

Guru Nanak Punjabi School

2016 - 2017 Session Class Timings:

Sunday AM Class: September 18th, 11:00 AM - 1:00 PM

Friday PM Class: September 23rd, 7:00 PM - 8:15 PM

Online Registration 

Langar Booking Calendar

Sunday Program

 9:00 AM - 10:45 AM  Asa Di Vaar

10:45 AM - 11:30 AM Dr. Daljit Singh Ji

11:30 AM - 12:15 PM Gurbani Kirtan

12:15 PM - 1:00 PM   Katha

Guru Granth Darpan by Prof. Sahib Singh

Guru Nanak Punjabi School Registration

Sunday morning Guru Nanak Punjabi School classes - Registration Required

11:00 AM - 1:00 PM   Punjabi & Gurmat Class by Prof. Maninder Singh Ji

1:00 PM - 2:00 PM     Santhia Class by Prof. Maninder Singh Ji. Reading and Understanding Gurbani

...more info


Quick Links

donate

 via PayPal

 Dasvandh or Dasaundh, literally means a "tenth part" and refers to the practice among Sikhs of contributing in the name of the Guru one-tenth of their earnings towards the common resources of the community. This is also referred to in Punjabi as "Daan" literally "giving" or "contributing" in charity. This is a Sikh's religious obligation — a religious requirement or duty; a form of seva or humble service which is highly valued in the Sikh system. The concept of dasvandh was implicit in Guru Nanak’s own Gurbani in the line: "ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ One who works for what he eats, and gives some of what he has - O Nanak, he knows the Path (1)" (SGGS p 1245) The idea of sharing and giving is symbolised by the institutions of langar (community kitchen) for the sangat (holy assembly) that the Guru has established.
(http://www.sikhiwiki.org/index.php/Dasvandh)

A Hukamnama refers to a hymn from the Guru Granth Sahib which is given as an order to Sikhs or a historical order given by one of the Guru's of Sikhism.
The Hukamnama also refers to a hymn randomly selected from the Guru Granth Sahib on a daily basis. This is seen as the order of God for that particular day.

Hukamnama - Wikipedia, the free encyclopedia