Home Sikhism Prof. Maninder Singh ਕਿਆ ਤੈ ਖਟਿਆ ਕਹਾ ਗਵਾਇਆ ?

ਕਿਆ ਤੈ ਖਟਿਆ ਕਹਾ ਗਵਾਇਆ ?
ਮਾਪਿਆਂ ਦੇ ਧਿਆਨ ਯੋਗ  

ਪੰਜਾਬੀ ਭਾਰਤ ਦੀਆਂ ਪੌਰਾਤਨ ਬੋਲੀਆਂ ਵਿਚੋਂ ਇਕ ਹੈ । ਇਸਦਾ ਪਿਛੋਕੜ ਹਜ਼ਾਰਾਂ ਸਾਲ ਪਹਿਲਾਂ ਰਚੇ ਗਏ ਵੇਦਾਂ ਦੀ ਬੋਲੀ ਨਾਲ ਰਲਦਾ ਹੈ । ਵੇਦਾਂ ਦੀ ਮੂਲ ਬੋਲੀ ਵੈਦਿਕ ਭਾਸ਼ਾ ਹੈ ਜੋ ਸੰਸਕ੍ਰਿਤ ਤੋਂ ਵੀ ਪਹਿਲਾਂ ਆਰੀਆਂ ਦੀ ਬੋਲੀ ਸੀ । ਇਸ ਦੇ ਕਈ ਸ਼ਬਦ ਅਜੋਕੀ ਪੰਜਾਬੀ ਦੀਆਂ ਕਈ ਉਪਭਾਖਾਵਾਂ ਵਿਚ ਮਿਲਦੇ ਹਨ । ਆਰੀਆਂ ਦੀ ਬੋਲੀ ਤੋਂ ਵਖਰੀਆਂ ਦੱਖਣ ਦੀਆਂ ਦ੍ਰਾਵਿੜ ਭਾਸ਼ਾਵਾਂ ਦੇ ਕਈ ਸ਼ਬਦ ਵੀ ਪੰਜਾਬੀ ਦੇ ਸ਼ਬਦਾਂ ਨਾਲ ਮੇਲ ਖਾਂਦੇ ਹਨ । ਪੰਜਾਬੀਆਂ ਦੇ ਖੁਲ੍ਹੇ ਖੁਲਾਸੇ ਸੁਭਾਅ ਅਨੁਸਾਰ ਪੰਜਾਬੀ ਬੋਲੀ ਨੇ ਵੀ ਦੂਜੀਆਂ ਬੋਲੀਆਂ ਨਾਲ ਨਿਸੰਗ ਹੋਕੇ ਸਾਂਝ ਪਾਈ । ਅਜੋਕੀ ਪੰਜਾਬੀ ਵਿਚ ਅਰਬੀ, ਫ਼ਾਰਸੀ, ਉਰਦੂ ਹਿੰਦੀ ਦੇ ਨਾਲ ਨਾਲ ਅੰਗ੍ਰੇਜ਼ੀ ਦੇ ਵੀ ਬਹੁਤ ਸਾਰੇ ਸ਼ਬਦ ਵਰਤੇ ਜਾਂਦੇ ਹਨ ।

ਬਾਰ੍ਹਵੀ ਸਦੀ ਵਿਚ ਜਨਮੇ ਸੂਫ਼ੀ ਸੰਤ ਸ਼ੇਖ਼ ਫ਼ਰੀਦ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਨੂੰ ਪੜ੍ਹਕੇ ਹੈਰਾਨੀ ਹੁੰਦੀ ਹੈ ਕਿ ਇਸਦੀ ਸ਼ਬਦਾਵਲੀ ਤੇ ਰਸ ਮਾਦਕਤਾ ਅਜੋਕੀ ਪੰਜਾਬੀ ਨਾਲ ਕਿਤਨਾ ਮੇਲ ਖਾਂਦੀ ਹੈ । ਬਹੁਤੇ ਕਿੱਸਾਕਾਰ ਮੁਸਲਮਾਨ ਸੂਫ਼ੀ ਸੰਤਾਂ ਨੇ ਵੀ ਆਪਣੇ ਕਲਾਮ ਪੰਜਾਬੀ ਬੋਲੀ ਵਿਚ ਉਚਾਰੇ ਭਾਵੇਂ ਉਨ੍ਹਾਂ ਦੀ ਲਿਪੀ ਫ਼ਾਰਸੀ ਸੀ । ਇਤਿਹਾਸਕਾਰਾਂ ਅਨੁਸਾਰ ਇਹ ਭਾਸ਼ਾ ਮਧ-ਕਾਲੀਨ ਭਾਰਤ ਦੀ ਸ਼ੌਰਸੈਨੀ ਬੋਲੀ ਤੋਂ ਉਪਜੀ ਅਤੇ ੧੧ਵੀ ਸਦੀ ਤਕ ਭਾਰਤ ਦੀਆ ਪ੍ਰਮੁੱਖ ਬੋਲੀਆਂ ਵਿਚ ਗਿਣੀ ਜਾਣ ਲਗੀ ਸੀ ।

ਅਜ ਦੇ ਸਮੇ ਵਿਚ ਸੰਸਾਰ ਦੇ ਲਗਭਗ ੧੩ ਕਰੋੜ ਲੋਕ ਪੰਜਾਬੀ ਬੋਲਦੇ ਹਨ ਜਿਹੜੇ ਭਾਰਤ ਤੋਂ ਇਲਾਵਾ ਪੱਛਮੀ ਪੰਜਾਬ, ਇੰਗਲੈਂਡ, ਕੈਨੇਡਾ, ਯੂਨਾਈਟਿਡ ਅਰਬ ਰਿਪਬਲਿਕ, ਯੂ ਐਸ ਏ ਸਾਊਦੀ ਅਰੇਬੀਆ ਆਸਟਰੇਲੀਆ ਮਲੇਸ਼ੀਆ ਤੇ ਸਿੰਘਪੁਰ ਦੇ ਦੇਸਾਂ ਦੇ ਨਿਵਾਸੀ ਹਨ । ਭਾਰਤ ਵਿਚ ਪੰਜਾਬੀ ਦੀ ਪ੍ਰਚੱਲਤ ਲਿਪੀ ਗੁਰਮੁਖੀ ਹੈ ਜਦਕਿ ਪਾਕਿਸਤਾਨ ਵਿਚ ਇਹ ਉਰਦੂ ਦੀ ਲਿਪੀਅੰਤਰ ਸ਼ਾਹਮੁਖੀ ਵਿਚ ਲਿਖੀ ਜਾਂਦੀ ਹੈ । ਭਾਰਤ ਮਹਾਂਦੀਪ ਦੇ ਉਤਰ – ਪੱਛਮੀ ਪ੍ਰਦੇਸ ਜਿਸ ਵਿਚ ਪੂਰਬੀ ਤੇ ਪੱਛਮੀ ਪੰਜਾਬ ਦੇ ਨਾਲ ਹਰਿਆਣਾ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਰਾਜਸਥਾਨ ਦੀਆਂ ਲੋਕ-ਬੋਲੀਆਂ ਨਾਲ ਪੰਜਾਬੀ ਦਾ ਡੁੰਘਾ ਸੰਬੰਧ ਹੇ । ਸਦੀਆਂ ਤੋਂ ਇਸ ਇਲਾਕੇ ਦੀ ਸੰਸਕ੍ਰਿਤੀ ਦੇ ਸੋਮੇ,ਧਾਰਮਕ ਵਿਸ਼ਵਾਸ, ਲੋਕ ਕਾਵਿ, ਸੰਗੀਤ ਤੇ ਰਸਮੋ ਰਿਵਾਜ ਇਸ ਬੋਲੀ ਦੁਆਰਾ ਹੀ ਪ੍ਰਗਟ ਕੀਤੇ ਜਾਂਦੇ ਰਹੇ ਹਨ । ਇਸਤਰ੍ਹਾਂ ਇਹ ਬੋਲੀ ਇਸ ਖੇਤਰ ਦੇ ਲੋਕਾਂ ਦਾ ਵਿਰਾਸਤੀ ਖ਼ਜਾਨਾ ਸੰਭਾਲੀ ਬੈਠੀ ਹੈ । ਭਾਰਤ ਸਰਕਾਰ ਦੁਆਰਾ ਸਰਕਾਰੀ ਤੌਰ ਤੇ ਅਪਨਾਈਆ ਗਈਆਂ ੨੨ ਬੋਲੀਆਂ ਵਿਚ ਪੰਜਾਬੀ ਵੀ ਸ਼ਾਮਿਲ ਹੈ । ਪਾਕਿਸਤਾਨ ਵਿਚ ਲੋਕਾਂ ਦੁਆਰਾ ਬੋਲੀ ਜਾਂਦੀ ਦੂਜੀ ਵੱਡੀ ਬੋਲੀ ਹੋਣ ਦੇ ਬਾਵਜੂਦ ਵੀ ਉਥੌਂ ਦੀ ਸਰਕਾਰ ਨੇ ਪੰਜਾਬੀ ਨੂੰ ਕੋਈ ਸਰਕਾਰੀ ਮਾਨਤਾ ਨਹੀ ਦਿੱਤੀ ।

ਪੰਜਾਬੀ ਲਿੱਖਣ ਦੀ ਮੂਲ਼ ਲਿਪੀ ਗਰਮੁਖੀ ਹੈ ਜੋ ਮਹਾਜਨੀ ਕਾਰ ਵਿਹਾਰ ਵਿਚ ਵਰਤੀ ਜਾਂਦੀ ਲੰਡਾ ਲਿਪੀ ਤੋਂ ਵਿਕਸਿਤ ਹੋਈ ਹੈ ।ਸੋਲ੍ਹਵੀਂ ਸਦੀ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸਨੂੰ ਸੋਧ ਕੇ ਵਰਤਮਾਨ ਰੂਪ ਦਿੱਤਾ ਅਤੇ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਤੇ ਹੋਰ ਭਗਤਾਂ ਸੰਤਾਂ ਦੀ ਬਾਣੀ ਇਸ ਲਿਪੀ ਵਿਚ ਲਿਖੀ ਤੇ ਲਿਖਵਾਈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਇਸ ਲਿਪੀ ਵਿਚ ਅੰਕਤ ਕੀਤਾ ਗਿਆ । ਇਸੇ ਕਰਕੇ ਇਸਦਾ ਨਾ ਨਾਮ ਗੁਰਮੁਖੀ ਲਿਪੀ ਪ੍ਰਚੱਲਤ ਹੋਇਆ ਜਿਸਦਾ ਭਾਵ ਹੈ "ਗੂਰੂ ਦੇ ਮੁਖ ਤੋਂ ਉਚਾਰੀ ਹੋਈ" ।

ਗੁਰਬਾਣੀ ਵਿਚ ਉੱਤਰੀ ਭਾਰਤ ਦੇ ਨਾਲ ਭਾਰਤਵਰਸ਼ ਦੇ ਵਿਭਿੰਨ ਪ੍ਰਦਸ਼ਾ ਦੇ ਕਈ ਸੰਤਾਂ ਭਗਤਾਂ ਦੀ ਬਾਣੀ ਵੀ ਦਰਜ ਹੈ ਜਿਨ੍ਹਾਂ ਨੇ ਆਪਣੀ ਆਪਣੇ ਇਲਾਕੇ ਦੀ ਬੋਲੀ ਵਿਚ ਆਪਣੇ ਪ੍ਰਵਚਨਾਂ ਦਾ ਉਚਾਰਣ ਕੀਤਾ। ਸਮੁੱਚੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮੁਖ ਬੋਲੀ ਦੀ ਰੰਗਤ ਪੰਜਾਬੀ ਹੈ ਜਿਹੜੀ ਸਾਧ ਭਾਸ਼ਾ ਨਾਲ ਜਾਣੀ ਜਾਂਦੀ ਹੈ ਜਿਸ ਵਿਚ ਕਈ ਭਾਰਤੀ ਉਪ-ਬੋਲੀਆ ਦੇ ਨਾਲ ਨਾਲ ਅਰਬੀ ਅਤੇ ਫ਼ਾਰਸੀ ਵਿਚ ਉਚਾਰੇ ਗਏ ਸ਼ਬਦ ਵੀ ਸ਼ਾਮਿਲ ਹਨ । ਇਸ ਤੋਂ ਗੁਰਮੁਖੀ ਲਿਪੀ ਦੀ ਸਮਰੱਥਾ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ । ਇਹ ਗਲ ਦਾਹਵੇ ਨਾਲ ਕਹੀ ਜਾ ਸਕਦੀ ਹੈ ਕਿ ਭਾਰਤੀ ਉਪਮਹਾਂਦੀਪ ਦੀਆਂ ਕਈ ਬੋਲੀਆਂ ਦੇ ਨਾਲ ਨਾਲ ਅਰਬੀ ਫ਼ਾਰਸੀ ਅੰਗ੍ਰੇਜ਼ੀ ਆਦਿਕ ਵਿਦੇਸ਼ੀ ਬੋਲੀਆਂ ਦੇ ਸ਼ਬਦ ਵੀ ਆਪਣੇ ਸ਼ੁਧ ਉਚਾਰਣ ਨਾਲ ਇਸ ਲਿਪੀ ਵਿਚ ਲਿਖੇ ਤੇ ਪੜ੍ਹੇ ਜਾ ਸਕਦੇ ਹਨ ਜਦਕਿ ਵਿਸ਼ਵ ਪ੍ਰਸਿੱਧ ਹੋਰ ਕਈ ਲਿਪੀਆਂ ਵਿਚ ਅਜਿਹੀ ਸਮਰੱਥਾ ਨਹੀ ਹੈ ।

ਸ਼ਬਦ ਅੱਖਰ ਤੇ ਬੋਲੀ ਦੀ ਮਹਾਨਤਾ ਸਾਰੇ ਧਰਮ ਗ੍ਰੰਥਾਂ ਨੇ ਮੰਨੀ ਹੈ ।ਈਸਾਈ ਧਰਮ ਨੇ ਇਲਾਹੀ ਸ਼ਬਦ ਤੋਂ ਹੀ ਸੰਸਾਰ ਦੀ ਰਚਨਾ ਦਾ ਆਰੰਭ ਮੰਨਿਆ ਹੈ । ਹਿੰਦੂ ਧਰਮ ਨੇ ਬ੍ਰਹਮ ਦੇ ਆਤਮਿਕ ਰੂਪ ਦਾ ਪ੍ਰਗਟਾਵਾ ਓਅੰ ਬ੍ਰਹਮ ਦੁਆਰਾ ਦਰਸਾਇਆ ਹੈ । ਸਿੱਖ ਧਰਮ ਨੇ ਵੀ ਵਿਚ ਵਿਚਾਰ ਦੀ ਪ੍ਰੋੜ੍ਹਤਾ ਕੀਤੀ ਹੈ:

ਮਾਰੂ ਮਹਲਾ ੫ ਘਰੁ ੪
ਓਅੰਕਾਰਿ ਉਤਪਾਤੀ ॥ ਕੀਆ ਦਿਨਸੁ ਸਭ ਰਾਤੀ ॥
ਖੰਡ ਦੀਪ ਸਭਿ ਲੋਆ ॥ ਏਕ ਕਵਾਵੈ ਤੇ ਸਭਿ ਹੋਆ ॥੧॥

ਅਤੇ

ਮਾਝ ਮਹਲਾ ੩ ॥
ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥

ਇਲਾਹੀ ਸ਼ਬਦ ਤੋਂ ਹੀ ਬ੍ਰਹਿਮੰਡ ਦੀ ਉਤਪੱਤੀ ਹੋਈ ਤੇ ਵਿਨਾਸ਼ ਹੁੰਦਾ ਹੈ । ਸ਼ਬਦ ਤੋਂ ਹੀ ਮੁੜ ਉਤਪਤੀ ਦਾ ਸਿਲਸਿਲਾ ਚਲਦਾ ਹੈ ।

ਸ੍ਰੀ ਗ੍ਰੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:

ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ । (ਜਪੁ)

ਅਖਰਾਂ ਦੁਆਰਾ ਹੀ ਬਾਣੀ ਦਾ ਉਲੇਖ ਤੇ ਉਚਾਰਣ ਹੁੰਦਾ ਹੈ ।ਅੱਖਰਾਂ ਦੁਆਰਾ ਹੀ ਮਨੁੱਖ ਦਾ ਆਪਣੇ ਵਿਰਸੇ ਨਾਲ ਮੇਲ ਹੁੰਦਾ ਹੈ ਤੇ ਉਹ ਇਸਨੂੰ ਸਮਝ ਕੇ ਇਸਦਾ ਪ੍ਰਗਟਾਵਾ ਕਰ ਸਕਦਾ ਹੈ ।

ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ ਕਿ ਆਪਣੇ ਵਿਰਸੇ ਦੇ ਮਹਾਂਪੁਰਸ਼ਾਂ(ਗੁਰੂਆਂ ਪੀਰਾਂ ਤੇ ਸੂਰਬੀਰਾਂ) ਦੀਆਂ ਸਿੱਖਿਆਵਾਂ ਸੁਣਨ ਤੇ ਮੰਨਣ ਨਾਲ ਮਨੁਖ ਦੀ ਸ਼ੰਤਾਨ ਸ੍ਰੇਸ਼ਟ ਬਣਦੀ ਹੈ :-

ਸਲੋਕ ਮ; ੩ ॥
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥
ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥
ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥
ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥

ਸਤਿਗੁਰੂ ਦੀਆਂ ਸਾਖੀਆਂ ਤੇ ਸਿੱਖਿਆਵਾਂ ਪੁਤ੍ਰਾਂ ਨੂੰ ਸ੍ਰੇਸ਼ਟ ਪੁੱਤਰ ਬਣਾ ਦੇਂਦੀਆਂ ਹਨ; ਉਹ ਇਨ੍ਹਾਂ ਸਿਖਿਆਵਾਂ ਨੂੰ ਮੰਨਦੇ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ । ਸਿਮ੍ਰਿਤੀਆਂ ਤੇ ਸ਼ਾਸਤ੍ਰ ਵਿਆਸ ਸੁਕ ਤੇ ਨਾਰਦ (ਪੌਰਾਤਨ ਧਾਰਮਕ ਗ੍ਰੰਥ ਤੇ ਰਿਸ਼ੀਆ ਮੁੰਨੀਆਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹਕੇ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਕਰਦੇ ਰਹੇ ਹਨ । ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਸੱਚ ਨਾਲ ਜੋੜਿਆ, ਉਹ ਸੱਚੇ ਪ੍ਰਭੂ ਵਿਚ ਜੁੜੇ, ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦੇ ਹਨ । ਅਜਿਹੀਆਂ ਸ੍ਰੇਸ਼ਟ ਔਲਾਦਾਂ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਦਿੰਦੀਆਂ ਹਨ ।

ਭਾਵ ਮਨੁੱਖੀ ਜੀਵਨ ਜਾਚ ਦੀ ਉਸਾਰੀ ਵਿਰਸੇ ਦੀ ਜਾਣਕਾਰੀ ਨਾਲ ਹੋਈ ਹੈ ।ਇਨ੍ਹਾ ਸ਼ਬਦਾਂ ਦਾ ਸੋਮਾ ਹੁੰਦੀ ਹੈ ਆਪਣੀ ਮਾਂ-ਬੋਲੀ ਜਿਸ ਵਿਚ ਹਰੇਕ ਮਨੁੱਖ,ਤੇ ਕੌਮ ਦੇ ਵਿਰਸੇ ਦੇ ਭੰਡਾਰ ਸੰਚਿਤ ਹੋਏ ਹੁੰਦੇ ਹਨ ।ਮਾਂ ਬੋਲੀ ਦੀ ਜਾਣਕਾਰੀ ਬਿਨਾ ਮਨੁੱਖ ਸਭਿਅਤਾ ਦੇ ਪਸਾਰੇ ਵਿਚ ਇਸਤਰ੍ਹਾਂ ਵਿਚਰਦਾ ਹੈ ਜਿਵੇਂ ਕੋਈ ਪ੍ਰਦੇਸੀ ਪ੍ਰਵਾਸ ਦੇ ਦੇਸ ਦੀ ਬੋਲੀ ਤੋਂ ਬਿਲਕੁਲ ਅਣਜਾਣ ਇਕੱਲਾ ਤੇ ਬੇਗਾਨਾ ਵਿਚਰ ਰਿਹਾ ਹੋਵੇ ।

ਸਮਕਾਲੀਨ ਉੱਚੀ ਜਾਤਿ ਦਾ ਮਾਣ ਕਰਨ ਵਾਲੇ ਖੱਤਰੀ, ਮੁਗਲਾਂ ਦੀ ਪ੍ਰਸੰਨਤਾ ਲੈਣ ਲਈ ਉਨ੍ਹਾਂ ਦੀ ਬੋਲੀ ਬੋਲਦੇ ਸਨ ਜਿਸਨੂੰ ਅੰਦਰਖਾਨੇ ਉਹ ਮਲੇਛਾ ਦੀ ਬੋਲੀ ਕਹਿੰਦੇ ਸਨ । ਸਤਿਗੁਰਾਂ ਨੇ ਅਜਿਹੇ ਦੰੰਭੀਆਂ ਨੂੰ ਫ਼ਿਟਕਾਰ ਪਾਉਂਦੇ ਹੋਏ ਫ਼ੁਰਮਾਇਆ ਹੈ:-

੬੬੨)ਧਨਾਸਰੀ ਮਹਲਾ ੧ ਘਰੁ ੩
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥

ਵੱਡ ਜਾਤੀਏ ਖਤ੍ਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ।

ਸੰਸਾਰ ਦੇ ਕਸਬੀ ਤੇ ਕਾਰੋਬਾਰੀ ਜੀਵਨ ਵਿਚ ਵੀ ਮਨੁੱਖ ਨੂੰ ਆਪਣੇ ਕਿੱਤੇ ਤੇ ਕਸਬ ਦੀ ਪੂਰੀ ਸਿੱਖਿਆ ਗ੍ਰਹਿਣ ਕਰਨੀ ਪੈਂਦੀ ਹੈ । ਇਨ੍ਹਾਂ ਕਸਬਾਂ ਤੇ ਕਾਰੋਬਾਰਾਂ ਲਈ ਨਿਰਧਾਰਤ ਸੰਸਥਾਨਾਂ ਵਿਚ ਦਾਖਲਾ ਲੈਕੇ ਅਪਨਾਏ ਕਸਬ ਦੀ ਪੜ੍ਹਾਈ ਤੇ ਪ੍ਰਯੋਗ ਦੀ ਮੁਹਾਰਤ ਪ੍ਰਾਪਤ ਕਰਕੇ ਹੀ ਮਨੁੱਖ ਆਪਣਾ ਕਸਬ ਸ਼ੁਰੂ ਕਰਨ ਦੇ ਯੋਗ ਬਣਦਾ ਹੈ । ਇਹ ਸਾਰੇ ਕਸਬ-ਕਿੱਤੇ ਮਨੁੱਖਤਾ ਦੀ ਸੇਵਾ ਤੇ ਖੁਸ਼ਹਾਲੀ ਲਈ ਹਨ ਜਿਨ੍ਹਾਂ ਦਾ ਆਧਾਰ ਇਨਸਾਨੀਅਤ ਹੈ । ਇਕ ਚੰਗਾ ਇਨਸਾਨ ਹੀ ਚੰਗਾ ਵਿਗਿਆਨੀ,ਚੰਗਾ ਅਧਿਆਪਕ, ਚੰਗਾ ਡਾਕਟਰ,ਚੰਗਾ ਵਪਾਰੀ ਬਣ ਸਕਦਾ ਹੈ । ਮਨੁੱਖ ਦੀ ਅਸਲ ਪਹਿਚਾਣ ਤੇ ਵਡਿਆਈ ਉਸਦੇ ਮਨੁੱਖੀ ਗੁਣਾ ਕਰਕੇ ਹੁੰਦੀ ਹੈ ਜਿਸਦੀ ਸਿੱਖਿਆ ਆਪਣੀ ਬੋਲੀ ਦੁਆਰਾ ਆਪਣੇ ਮੂਲ ਮਨੁੱਖੀ ਆਧਾਰਤ-ਵਿਰਸੇ ਤੋਂ ਪ੍ਰਾਪਤ ਹੁੰਦੀ ਹੈ । ਆਪਣੇ ਵਿਰਸੇ ਦੇ ਅਮੋਲਕ ਗੁਣਾ ਕਰਕੇ ਹੀ ਆਪਣੇ ਆਪਣੇ ਕਿੱਤੇ ਵਿਚ ਨਾਮਣਾ ਖੱਟਣ ਵਾਲੇ ਮਹਾਂ-ਮਨੁੱਖ ਸੰਸਾਰ ਪ੍ਰਸਿੱਧ ਹਨ । ਅਜੋਕੇ ਸਮੇ ਦੇ ਮਹਾਮਾਨਵ ਮਦਰ ਟੈਰੇਸਾ, ਭਗਤ ਪੂਰਨ ਸਿੰਘ,ਨੈਲਸਨ ਮੰਡੇਲਾ ਮਹਾਂਕਵੀ ਟੈਗੋਰ ਆਦਿ ਆਪਣੇ ਆਪਣੇ ਵਿਰਸੇ ਦੇ ਰੋਸ਼ਨ ਮੁਨਾਰੇ ਹਨ । ਉਨ੍ਹਾਂ ਦੀ ਮਹਾਨ ਕਰਨੀ ਦਾ ਆਧਾਰ ਉਨ੍ਹਾਂ ਦਾ ਅਕੀਦਾ, ਵਿਸ਼ਵਾਸ, ਧਰਮ, ਤੇ ਮਹਾਨ ਵਿਰਸਾ ਹੈ ਜਿਸਨੂੰ ਜਾਣਨ ਸਮਝਣ ਦਾ ਮਾਧਿਅਮ ਮਾਤ-ਭਾਸ਼ਾ ਤੋਂ ਬਿਨਾ ਹੋਰ ਕੀ ਹੋ ਸਕਦਾ ਹੈ ? ਪੌਰਾਤਨ ਤੇ ਨਵੀਨ ਸਾਰੇ ਹੀ ਮਹਾ ਮਨੁੱਖ ਆਪਣੀ ਵਿਰਸੇ ਦੀ ਪਉੜੀ ਆਪਣੀ ਬੋਲੀ ਦੁਆਰਾ ਹੀ ਆਪਣੇ ਕਸਬ ਦੀ ਸਿਖਰ ਤੇ ਪੁੱਜੇ ਹਨ ।

ਅਜੋਕੇ ਆਲਮੀ-ਪਿੰਡ (Global Village) ਦੇ ਅੰਤਰ-ਸਭਿਆਚਾਰਕ ਮਾਹੌਲ (Inter-cultural environment) ਵਿਚ ਵਿਕਸਤ ਦੇਸਾਂ ਦੀਆਂ ਸਰਕਾਰਾਂ ਨੇ ਆਪਣੀ ਪ੍ਰਸ਼ਾਸਨਿਕ ਵਿਵੱਸਥਾ ਭਾਵੇਂ ਸੁਚਾਰੂ ਬਣਾਈ ਹੋਈ ਹੈ ਪ੍ਰੰਤੂ ਬਹੁ-ਮਤਿ ਦੀਆ ਵੋਟਾਂ ਪ੍ਰਾਪਤ ਕਰਨ ਲਈ ਸਦੀਆਂ ਤੋਂ ਸੰਭਾਲੇ ਵਿਰਸੇ, ਮਨੁਖੀ ਸੰਬੰਧਾਂ ਦੀ ਪਵਿੱਤ੍ਰਤਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਪ੍ਰਤੀ ਇਹ ਸਰਕਾਰਾਂ ਲਾਪਰਵਾਹੀ ਤੇ ਮੌਕਾਪ੍ਰਸਤੀ ਦਾ ਪ੍ਰਗਟਾਵਾ ਕਰ ਰਹੀਆ ਹਨ ।ਕਦੇ ਅਮਰੀਕਾ ਦੇ ਪ੍ਰਧਾਨ ਅਬਰਾਹੀਮ ਲਿੰਕਨ ਨੇ ਗੁਲਾਮੀ ਦੀ ਪ੍ਰਥਾ ਦਾ ਖਾਤਮਾ ਕਰਨ ਲਈ ਦਖਣੀ ਰਿਆਸਤਾਂ ਦੇ ਭੂਮੀਪਤੀ ਅਮੀਰਾਂ ਨਾਲ ਖਾਨਾਜੰਗੀ ਪ੍ਰਵਾਨ ਕਰ ਲਈ ਸੀ ਪਰੰਤੂ ਵੋਟਾਂ ਦੇ ਲਾਲਚ ਵਿਚ ਰਾਜਨੈਤਿਕ ਪਾਰਟੀਆਂ ਅਣਵਿਆਹੇ ਜੋੜਿਆਂ ਤੇ ਸਮ-ਲਿੰਗੀ ਵਿਆਹਾਂ (Gay, lesbian and unmarried couples) ਦੀ ਪੈਰਵੀ ਕਰਕੇ ਅਜਿਹੇ ਅਨੈਤਿਕ, ਗੈਰ-ਕੁਦਰਤੀ ਅਤੇ ਅਣਮਨੁੱਖੀ ਸੰਬੰਧਾਂ ਨੂੰ ਕਾਨੂੰਨੀ ਮਾਨਤਾ ਦੇ ਰਹੀਆਂ ਹਨ । ਇਹ ਕਿੱਧਰ ਦੀ ਇਨਸਾਨੀਅਤ ਹੈ ? ਈਸਾਰੀ ਧਰਮ ਸਮੇਤ ਲਗਭਗ ਸਾਰੇ ਹੀ ਧਰਮਾਂ ਨੇ ਇਸਦਾ ਵਿਰੌਧ ਕੀਤਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ ।

ਮਾਤ-ਭਾਸ਼ਾ ਦੀ ਮਹਾਨਤਾ ਸੰਬੰਧੀ ਉਪ੍ਰੋਕਤ ਸਾਰੀ ਵਿਚਾਰ ਦਾ ਸਾਰ ਇਹ ਪ੍ਰਗਟ ਕਰਨਾ ਹੈ ਕਿ ਆਪਣੀ ਮਾਤ ਭਾਸ਼ਾ ਤੋਂ ਬਿਨਾ ਮਨੁੱਖ ਆਪਣੇ ਮਹਾਨ ਵਿਰਸੇ ਨਾਲ ਪੂਰੀ ਤਰ੍ਹਾਂ ਨਹੀ ਜੁੜ ਸਕਦਾ ਅਤੇ ਨਾਹ ਹੀ ਕੌਮ ਤੇ ਦੇਸ਼ ਦਾ ਚੰਗਾ ਅੰਗ ਅਥਵਾ ਨਾਗਰਿਕ ਹੋ ਸਕਦਾ ਹੈ । ਇਸ ਸੰਦਰਭ ਵਿਚ ਜੇਕਰ ਅਸੀਂ ਪੰਜਾਬੀ ਅਖਵਾਉਂਦੇ ਲੋਕ ਆਪਣੇ ਅੰਦਰ ਝਾਤੀ ਮਾਰੀਏ ਤਾਂ ਆਪਣੀ ਬੋਲੀ ਤੇ ਵਿਰਸੇ ਨੂੰ ਸੰਭਾਲਣ ਦੀਆਂ ਬੜੀਆਂ ਹੀ ਨਿਰਾਸ਼ਾਜਨਕ ਝਲਕਾਂ ਮਿਲਦੀਆਂ ਹਨ । ਰੋਜ਼ਗਾਰ ਲਈ ਆਦਿ ਕਾਲ ਤੋਂ ਸਭ ਦੇਸਾਂ,ਨਸਲਾਂ,ਕੌਮਾਂ ਦੇ ਲੋਕ ਪ੍ਰਵਾਸ ਕਰਦੇ ਰਹੇ ਹਨ ਪ੍ਰੰਤੂ ਆਪਣੇ ਵਿਰਸੇ ਤੋਂ ਸੁਚੇਤ ਇਸਾਈਆਂ ਨੇ ਅਜ ਸਾਰੇ ਸੰਸਾਰ ਨੂੰ ਆਪਣੀ ਬੋਲੀ,ਵਿਰਸੇ ਤੇ ਧਾਰਮਕ ਰਸਮਾਂ ਰਿਵਾਜਾਂ ਦੀ ਵਲੱਗਣ ਵਿਚ ਲੈ ਲਿਆ ਹੈ । ਇਸਲਾਮ ਧਰਮ ਅਰਬ ਦੀ ਰੇਤੀਲੀ ਬੰਜਰ ਧਰਤੀ ਤੇ ਪੈਦਾ ਹੋਇਆ ਪ੍ਰੰਤੂ ਅਜ ਸੰਸਾਰ ਦੇ ਅਨੇਕ ਦੇਸ਼ਾਂ ਦੇ ਲੋਕ ਤੇ ਸਰਕਾਰਾਂ ਆਪਣੇ ਇਸਲਾਮਿਕ ਹੋਣ ਤੇ ਨਾਜ਼ ਕਰ ਰਹੀਆ ਹਨ ।ਚੀਨੀ ਜਿੱਥੇ ਜਿੱਥੇ ਜਾਕੇ ਵੱਸੇ ਉਥੇ ਹੀ ਉਹਨਾਂ ਆਪਣੇ ਚੀਨੀ ਕਲਚਰ ਨੂੰ ਪ੍ਰਚਾਰਿਆ ਪ੍ਰਸਾਰਿਆ ।ਚੀਨੀ ਵੱਸੋਂ ਵਾਲੇ ਸ਼ਹਿਰਾਂ ਵਿਚ ਚਾਈਨਾ ਟਾਊਨ ਵਿਚ ਵਿਚਰਦਿਆਂ ਮਹਿਸੂਸ ਹੁੰਦਾ ਹੈ ਜਿਵੇਂ ਚੀਨ ਦੇ ਕਿਸੇ ਸ਼ਹਿਰ ਵਿਚ ਘੁੰਮ ਰਹੇ ਹੋਈਏ । ਜ਼ਰਾ ਸੋਚੀਏ ਦੋ ਅੰਗ੍ਰੇਜ਼, ਦੋ ਚਂੀਨੀ, ਦੋ ਫ਼੍ਰਾਂਸੀਸੀ, ਦੋ ਮੁਸਲਮਾਨ ਆਪਸ ਵਿਚ ਮਿਲਣ ਤੇ ਕਿਹੜੀ ਬੋਲੀ ਵਿਚ ਇਕ ਦੂਜੇ ਦਾ ਸਵਾਗਤ ਕਰਦੇ ਤੇ ਗਲਬਾਤ ਕਰਦੇ ਹਨ?

ਹੁਣ ਆਪਣੇ ਬਾਰੇ ਸੋਚੀਏ ਅਸੀਂ ਪੰਜਾਬੀ ਬਾਹਰ ਤਾਂ ਕੀ ਆਪਣੇ ਘਰਾਂ ਵਿਚ,ਆਪਣੇ ਬੱਚਿਆ ਨਾਲ ਵੀ ਪੰਜਾਬੀ ਵਿਚ ਪੰਜਾਬੀ ਨਹੀਂ ਬੋਲਦੇ ।ਭਾਰਤ ਵਿਚ ਵੀ ਚੰਗੇ ਪੜ੍ਹੇ ਲਿੱਖੇ ਪੰਜਾਬੀ ਤੇ ਸਿੱਖ ਆਪਣੀ ਮਾਂ-ਬੋਲੀ ਬੋਲਣ ਤੋਂ ਹੇਠੀ ਮਹਿਸੂਸ ਕਰਦੇ ਹਨ ਕਿ ਮਤਾਂ ਕੋਈ ਸਾਨੂੰ ਅਨਪੜ੍ਹ ਨਾ ਸਮਝ ਲਵੇ ।ਵਿਦੇਸ਼ਾਂ ਵਿਚ ਅੰਗ੍ਰਜ਼ੀ, ਕੌਮੀ ਤੇ ਹੋਰ ਇਲਾਕਾਈ ਬੋਲੀਆਂ ਸਾਡੇ ਘਰ ਪਰਵਾਰ,ਆਪਣੇ ਸਮਾਜਕ ਮੇਲ ਜੋਲ ਰਸਮੋ ਰਿਵਾਜ ਵਿਚ ਸਾਡੀ ਜ਼ਬਾਨ ਦਾ ਸ਼ਿੰਗਾਰ ਹੁੰਦੀਆ ਹਨ ।ਹੋਰ ਤਾਂ ਹੋਰ ਸਾਡੀਆ ਧਾਰਮਕ,ਸਮਾਜਕ ਤੇ ਵਿਦਿਅਕ ਸੰਸਥਾਵਾਂ ਦੇ ਕਰਤਾ ਧਰਤਾ ਵੀ ਵਿਸ਼ੇਸ਼ ਅਵਸਰਾਂ ਤੇ ਆਪਣੀ ਮਾਂ (ਬੋਲੀ) ਨੂੰ ਆਪਣੇ ਸਮਾਗਮਾਂ ਵਿਚ ਨਹੀਂ ਵੜਨ ਦਿੰਦੇ ਜਦਕਿ ਉਥੇ ਸ਼ਾਮਿਲ ਲਗਭਗ ਸਾਰੇ ਹੀ ਪੰਜਾਬੀ ਤੇ ਸਿੱਖ ਹੁੰਦੇ ਹਨ । ਸੋਚੀਏ ਇਸਤਰ੍ਹਾਂ ਆਪਣੇ ਵਿਰਸੇ ਤੋਂ ਟੁੱਟਕੇ ਸਾਡੀ ਜ਼ਾਤੀ, ਸਮਾਜੀ, ਧਾਰਮਕ ਤੇ ਸਿਆਸੀ ਹਾਲਤ ਕਿੱਥੇ ਪਹੁੰਚ ਜਾਵੇਗੀ । ਜ਼ਰਾ ਇਨ੍ਹਾਂ ਸਵਾਲਾਂ ਤੇ ਵਿਚਾਰ ਕਰੀਏ:-

ਕੀ ਅਸੀਂ ਦੂਜੀਆਂ ਕੌਮਾਂ ਦੀਆਂ ਬੋਲੀਆਂ ਬੋਲਕੇ ਉਨ੍ਹਾਂ ਵਿਚ ਮਕਬੂਲ ਜੋ ਜਾਵਾਂਗੇ ?
ਕੀ ਉਹ ਸਾਨੂੰ ਆਪਣੇ ਵਰਗਾ ਸਮਝਣ ਲਗ ਜਾਣਗੇ ?
ਕੀ ਉਹ ਸਾਨੂੰ ਪੂਰੀ ਜ਼ਾਤੀ ਸਮਾਜਕ ਤੇ ਜਜ਼ਬਾਤੀ ਸੁਰੱਖਿਆ ਦੇ ਸਕਣਗੇ ?
ਕੀ ਉਹ ਸਾਨੂੰ ਆਪਣੇ ਮੰਨਣ ਲਗ ਜਾਣਗੇ ?

ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਬਹੁਤਾ ਦੂਰ ਜਾਣ ਦੀ ਲੋੜ ਨਹੀ ।ਉੱਤਰੀ ਅਮਰੀਕਾ ਵਿਚ ੯/੧੧ ਦੇ ਹਮਲੇ ਤੋਂ ਬਾਅਦ ਸਿੱਖਾ ਨੂੰ ਮੁਸਲਮਾਨ ਤੇ ਲਾਦੇਨ ਦੇ ਪੈਰੋਕਾਰ ਸਮਝਕੇ ਕਿਤਨੇ ਹੀ ਨਿਰਦੋਸ਼ ਬੇਗੁਨਾਹ,ਸਿੱਖਾਂ ਤੇ ਕਾਤਲਾਨਾ ਹਮਲੇ ਹੋਏ ਹਨ । ਜ਼ਰਾ ਸੋਚੀਏ ਇਨ੍ਹਾ ਦੇ ਖਿਲਾਫ਼ ਅਵਾਜ਼ ਉਠਾਉਣ ਵਾਲੇ ਕਿਹੜੀ ਕੌਮ ਦੇ ਲੋਕ ਤੇ ਸੰਸਥਾਵਾਂ ਹਨ ?

ਸਿਖ ਕੌਮ ਉਤੇ ਹਿੰਦੁਸਤਾਨ ਵਿਚ ਹਾਕਮ ਬਹੁ ਗਿਣਤੀ ਦੀ ਸ਼ਹਿ ਤੇ ਗੁੰਡਿਆਂ ਨੇ ੧੯੮੪ ਦਾ ਘਲੂਘਾਰਾ ਵਰਤਾਇਆ । ਇਸਦੇ ਖਿਲਾਫ਼ ਸਿੱਖਾਂ ਤੋਂ ਇਲਾਵਾ ਦੁਜੇ ਹੋਰ ਕੌਮਾਂ ਦੇ ਕਿਤਨੇ ਲੋਕਾਂ ਨੇ ਆਵਾਜ਼ ਉਠਾਈ ? ਵਕਤੀ ਤੌਰ ਤੇ ਕੁਝ ਜ਼ਾਤੀ ਹਮਦਰਦੀ ਤੇ ਦਿਖਾਵੇ ਦਾ ਵਿਰੋਧ ਭਾਵੇਂ ਹੋਇਆ ਜੋ ਸਮੇਂ ਨਾਲ ਮੱਠਾ ਵੀ ਪੈ ਗਿਆ । ਪ੍ਰੰਤੂ ਹੁਣ ਤਕ ਲਗਾਤਰ ਇਸ ਹਨੇਰ ਗਰਦੀ ਤੇ ਕਤਲੋ-ਗਾਰਤ ਦਾ ਵਿਰੋਧ ਸਿੱਖਾਂ ਤੋਂ ਇਲਾਵਾ ਹੋ ਕੌਣ ਲੋਕ ਕਰਦੇ ਆ ਰਹੇ ਹਨ ?

ਅਖੀਰ ਆਪਣੀ ਬੋਲੀ ਵਿਰਸੇ, ਵਿਸ਼ਵਾਸਾਂ,ਅਕੀਦਿਆਂ ਦੇ ਸਾਝੀਵਾਲ, ਆਪਣੀ ਕੌਮ ਦੇ ਬੰਦਿਆਂ ਤੇ ਸੰਸਥਾਵਾਂ ਨੂੰ ਹੀ ਆਪਣੇ ਬੰਦਿਆਂ ਨਾਲ ਹਮਦਰਦੀ ਤੇ ਸਨੇਹ ਹੁੰਦਾ ਹੈ ।ਇਹ ਸਮਝਣ ਲਈ ਇਕ ਉਦਾਹਰਣ ਪੇਸ਼ ਹੈ:-

ਕੋਈ ਅਨਪੜ੍ਹ ਬਿਮਾਰ,ਲਾਚਾਰ,ਦੁਖੀ.ਸਤਾਇਆ ਹੋਇਆ ਮਨੁੱਖ ਕਿਸੇ ਸਮਰਥਾਵਾਨ ਮਨੁੱਖ ਨੂੰ ਆਪਣੀ ਵੇਦਨ ਕਿਵੇਂ ਸੁਣਾ ਸਕਦਾ ਹੈ ਅਤੇ ਉਸਨੂੰ ਭਲੀ ਭਾਂਤ ਸਮਝਕੇ ਅਗੋਂ ਉਹ ਸਮਰੱਥ ਮਨੁੱਖ ਉਸਦੀ ਸਹਾਇਤਾ ਕਿਵੇਂ ਕਰ ਸਕਦਾ ਹੈ ? ਬਿਲਕੁਲ ਸਪੱਸ਼ਟ ਹੈ ਕਿ ਦੁਖੀ ਆਪਣੀ ਵੇਦਨ ਪੂਰੀ ਤਰ੍ਹਾਂ ਪ੍ਰਗਟ ਕਰੇ ਦੇ ਸਮਰੱਥ ਪੂਰੀ ਤਰ੍ਹਾਂ ਸੁਣੇ ਤੇ ਸਮਝੇ । ਸਪੱਸ਼ਟ ਹੈ ਕਿ ਇਹਨਾ ਦੋਹਾਂ ਗੱਲਾਂ ਦਾ ਮਾਧਿਅਮ ਆਪਣੀ ਮਾਂ-ਬੋਲੀ ਹੀ ਹੋ ਸਕਦੀ ਹੈ ।

ਸਭ ਤੋਂ ਵੱਡੀ ਕੌਮੀ ਚਿੰਤਾ ਆਪਣੇ ਭਵਿੱਖ ਨੂੰ ਸੰਭਾਲਣ ਦੀ ਹੁੰਦੀ ਹੈ ਜਿਸਨੂੰ ਅੱਗਾ ਸਵਾਰਨਾ ਵੀ ਕਹਿ ਸਕਦੇ ਹਾਂ । ਸਾਡੀ ਕੌਮ ਦਾ ਭਵਿੱਖ ਸਾਡੇ ਬੱਚੇ ਹਨ । ਜਿਤਨਾ ਅਸੀ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੀ ਜਾਣਕਾਰੀ ਦਿਆਂਗੇ ਉਤਨਾਂ ਹੀ ਉਹ ਵੱਡੇ ਹੋਕੇ ਆਪਣੇ ਪ੍ਰਵਾਰ ਸਮਾਜ ਦੇ ਧਰਮ ਕਰਮ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣਗੇ । ਵਿਰਸੇ ਦੀ ਇਹ ਸਿੱਖਿਆ ਵੀ ਮਾਂ ਬੋਲੀ ਦੁਆਰਾ ਹੀ ਵੱਧੀਆ ਢੰਗ ਨਾਲ ਦਿੱਤੀ ਜਾ ਸਕਦੀ ਹੈ । ਇਸ ਲਈ ਬੱਚਿਆਂ ਨੂੰ ਮਾਂ ਬੋਲੀ ਦੀ ਸਿੱਖਿਆ ਦੇਣਾ ਸਾਡਾ ਪਹਿਲਾ ਤੇ ਸਭ ਤੋਂ ਵੱਡਾ ਫ਼ਰਜ਼ ਹੈ । ਪਰੰਤੂ ਇਸ ਸੰਬੰਧੀ ਅਸੀਂ ਕਿਤਨੇ ਕੁ ਸੁਚੇਤ ਹਾਂ ਇਹ ਹਰ ਕੋਈ ਆਪਣੇ ਆਪ ਤੋਂ ਹੀ ਪੁੱਛ ਸਕਦਾ ਹੈ ।

ਵਿਦੇਸ਼ਾਂ ਵਿਚ ਸਰਕਾਰੀ ਅਤੇ ਹੋਰ ਵਿਦਿਅਕ ਸਮਸਥਾਂਵਾਂ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿਚ ਤਾਂ ਪੰਜਾਬੀ ਦੀ ਪੜ੍ਹਾਈ ਨਹੀਂ ਕਰਵਾਈ ਜਾਂਦੀ । ਵੱਡੇ ਸ਼ਹਿਰਾਂ ਦੀਆਂ ਕੁਝ ਸਿੱਖ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਸਕੂਲ ਜ਼ਰੂਰ ਹਨ ਜਿੱਥੇ ਪੰਜਾਬੀ, ਗੁਰਮਤਿ ਤੇ ਸਿਖ ਸਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ । ਪਰੰਤੂ ਇਨ੍ਹਾ ਸਕੂਲਾਂ ਵਿਚ ਸਾਡੇ ਕਿਤਨੇ ਕੁ ਹੋਣਹਾਰ ਪੜ੍ਹਦੇ ਹਨ ? ਸੰਬੰਧਤ ਸ਼ਹਿਰਾਂ ਦੇ ਵੀ ਕਈ ਸਿੱਖ ਨਾਗਰਿਕ ਕਈ ਮਜਬੂਰੀਆਂ ਕਰਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿਚ ਨਹੀਂ ਭੇਜ ਸਕਦੇ । ਭਾਵੇਂ ਗੁਰਦੁਆਰਾ ਕਮੇਟੀਆਂ ਵੱਲੋਂ ਥਾਓਂ ਥਾਈ ਹਫ਼ਤਾਵਾਰੀ ਪੰਜਾਬੀ ਕਲਾਸਾਂ ਲਾਈਆਂ ਜਾਂਦੀਆ ਹਨ । ਪਰੰਤੂ ਇਨ੍ਹਾਂ ਕਲਾਸਾਂ ਵਿਚ ਵੀ ਸ਼ਹਿਰ ਦੀ ਸਮੁੱਚੀ ਪੰਜਾਬੀ ਤੇ ਸਿੱਖ ਵੱਸੋਂ ਵਿਚੋਂ ਬਹੁਤ ਘਟ ਘਰਾਂ ਦੇ ਬੱਚੇ ਆਉਂਦੇ ਹਨ । ਬਹੁਤੇ ਮਾਪਿਆਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੱਚੇ ਚੰਗਾ ਪੜ੍ਹ ਲਿਖਕੇ ਉਚੇ ਅਹੁਦਿਆਂ ਤੇ ਕਾਰਾਂ-ਵਿਹਾਰਾਂ ਵਿਚ ਪੈ ਜਾਣ ਤੇ ਬਹੁਤ ਸਾਰਾ ਧਨ ਕਮਾਕੇ ਆਪਣੀ ਜ਼ਿੰਦਗੀ ਐਸ਼ ਨਾਲ ਬਿਤਾਉਣ । ਇਹ ਸੋਚ ਕਿਤਨੇ ਕੁ ਪਰਵਾਰਾਂ ਦੀ ਹੁੰਦੀ ਹੈ ਕਿ ਬੱਚੇ ਚੰਗੇ ਸਿੱਖ ਤੇ ਵਧੀਆ ਇਨਸਾਨ ਬਣਨ । ਅਕਸਰ ਵੇਖਣ ਵਿਚ ਆਇਆ ਹੈ ਕਿ ਮਾਪੇ ਬੱਚਿਆਂ ਦੀ ਸਕੂਲੀ ਵਿਦਿਆ ਪ੍ਰਤੀ ਕਾਫ਼ੀ ਸੁਚੇਤ ਹੁੰਦੇ ਹਨ । ਇਸਦੇ ਨਾਲ ਨਾਲ ਹੋਰ ਸ਼ੰਬੰਧਤ ਸਿਖਿਆਵਾਂ, ਖੇਡਾਂ, ਤੈਰਾਕੀ, ਪੇਟਿੰਗ, ਜੂਡੋ-ਕਰਾਟੇ, ਜਿਮਨਾਸਟਿਕ ਤੇ ਵਿਭਿੰਨ ਆਰਟ ਸਿੱਖਣ ਲਈ ਵੀ ਆਪਣੇ ਬੱਚਿਆਂ ਨੂੰ ਬੜਾ ਉਚੇਚ ਕਰਕੇ ਭੇਜਦੇ ਹਨ । ਦੂਜੀਆਂ ਬੋਲੀਅ, ਅੰਗ੍ਰੇਜ਼ੀ ਫ਼ਰੈਚ, ਸਪੈਨਿਸ਼ ਤੇ ਇਟਾਲੀਅਨ ਆਦਿ ਸਿੱਖਣ, ਮਿਉਜ਼ਿਕ ਦੀਆ ਕਲਾਸ਼ਾ ਤੇ ਹੋਰ ਕਲਾਵਾਂ ਸਿੱਖਾਉਣ ਲਈ ਵੀ ਮਾਪੇ ਬੜੇ ਸੁਚੇਤ ਹਨ । ਇਹ ਵੀ ਵੇਖਣ ਵਿਚ ਆਇਆ ਹੈ ਕਿ ਕਈ ਤਾਂ ਆਪਣੇ ਬੱਚਿਆਂ ਨੂੰ ਇਸਾਰੀਆਂ ਦੇ ਧਾਰਮਿਕ ਗੀਤ (Choral) ਸਿੱਖਣ ਲਈ ਵੀ ਭੇਜ ਰਹੇ ਹਨ । ਪਰ ਜਦੋਂ ਪੰਜਾਬੀ, ਗੁਰਮਤਿ, ਗੁਰਬਾਣੀ - ਕੀਰਤਨ ਸਿੱਖਣ ਲਈ ਆਖਿਆ ਜਾਂਦਾ ਹੈ ਤਾਂ ਬਹਾਨਾ ਮਾਰਦੇ ਹਨ - ਕੀ ਕਰੀਏ ਜੀ ਬੱਚਿਆਂ ਪਾਸ ਪੰਜਾਬੀ ਸਕੂਲ ਲਿਜਾਣ ਦਾ ਸਮਾ ਹੀ ਨਹੀ ਮਿਲਦਾ । ਆਪਣੇ ਬੱਚਿਆਂ ਨੂੰ ਹੋਰ ਇੱਧਰ ਉਧਰ ਦੀਆਂ ਸਿੱਖਿਆਵਾਂ ਦਿਵਾਉਣ ਦਾ ਸਮਾ ਸਾਡੇ ਪਾਸ ਬਹੁਤ ਹੈ ਪਰੰਤੂ ਅਫ਼ਸੋਸ ਕਿ ਆਪਣੀ ਮਾਂ ਬੋਲੀ ਪੰਜਾਬੀ, ਗੁਰਮਤਿ ਤੇ ਕੀਰਤਨ ਸਿੱਖਾਉਣ ਦਾ ਸਮਾਂ ਹੀ ਨਹੀ ਮਿਲਦਾ । ਨਤੀਜਾ ਇਹ ਨਿਕਲਦਾ ਹੈ ਕਿ ਬੱਚੇ ਹੌਲੀ ਹੌਲੀ ਆਪਣੇ ਵਿਰਸੇ ਤੋਂ ਦੂਰ ਤੇ ਇਸਤੋਂ ਬੇਪਛਾਣ ਹੁੰਦੇ ਜਾਂਦੇ ਹਨ ਤੇ ਸਹਿਜੇ ਹੀ ਦੂਜੀਆਂ ਕੌਮਾਂ ਦੇ ਪ੍ਰਭਾਵ ਵਿਚ ਆ ਜਾਂਦੇ ਹਨ । ਵੱਡੇ ਹੋਕੇ ਉਹ ਉਨ੍ਹਾਂ ਵਰਗਾ ਹੀ ਵਰਤੋਂ ਵਿਹਾਰ ਕਰਦੇ ਹਨ । ਜਵਾਨ ਹੋਣਤੇ ਕਈ ਵਾਰ ਵਿਆਹ ਲਈ ਦੂਜੀਆਂ ਕੌਮਾਂ ਦੇ ਜੀਵਨ ਸਾਥੀ ਚੁਣਦੇ ਹਨ । ਅਤੇ ਅਖੀਰ ਆਪਣੇ ਵਿਰਸੇ ਧਰਮ ਸਭਿਆਚਾਰ ਦੇ ਨਾਲ ਨਾਲ ਆਪਣੇ ਮਾਪਿਆ ਨੂੰ ਹੀ ਛੱਡ ਜਾਂਦੇ ਹਨ । ਕੁਝ ਸਾਲ ਪਹਿਲਾਂ ਇਕ ਬਜ਼ੁਰਗ ਪੰਜਾਬੀ ਨਾਲ ਹੋਈ ਵਾਰਤਾ ਦਾ ਸਾਰ ਕਲਮਬੰਦ ਕਰ ਰਿਹਾਂ ਹਾਂ :-

ਮੈ ਆਪਣਾ ਸਭ ਕੁਝ ਵੇਚ ਵਟਾ ਕੇ ਕੈਨੇਡਾ ਆਇਆ- ਇਥੇ ਸੈਟ ਹੋਣ ਲਈ ਕਈ ਘਾਲਾਂ ਘਾਲੀਆਂ- ਲਕੀਨ-ਅਪ ਕੀਤੇ, ਭਾਰ ਚੁੱਕੇ,ਪਹਿਰੇ ਦਿੱਤੇ, ਮਜ਼ਦੂਰੀਆਂ ਕੀਤੀਆਂ - ਦਿਨ-ਰਾਤ ਠੰਡਾਂ ਬਰਫ਼ਾਂ ਵਿਚ ਟੈਕਸੀ ਚਲਾਈ- ਆਪਣੇ ਪੈਰੀਂ ਖੜੇ ਹੋਣ ਲਈ ਕੀਤੀ ਕਮਾਈ- ਮੌਰਟਗੇਜ ਲੈਕੇ ਘਰ ਲਿਆ- ਬੱਚੇ ਨੂੰ ਚੰਗੇ ਸਕੂਲਾਂ ਵਿਚ ਪੜ੍ਹਨ ਪਾਇਆ- ਜੋ ਕੁਝ ਆਸੇ ਪਾਸੇ ਸੁਣਿਆ ਵਖਿਆ ਸਭ ਸਿਖਾਇਆ- ਪਰ ਨਾਹ ਕਦੇ ਗੁਰਦੁਆਰੇ ਲੈ ਗਿਆ- ਨਾਹ ਪੰਜਾਬੀ ਪੜ੍ਹਨੇ ਪਾਇਆ- ਪਰ ਅੰਗ੍ਰਜ਼ੀ ਘੋਟ ਘੋਟ ਕੇ ਸਿਖਾਈ ਪੜ੍ਹਾਈ - ਵੱਡਾ ਹੋਇਆ ਤਾਂ ਮੈਡੀਸਨ ਪੜ੍ਹਨੇ ਪਾਇਆ, ਡਾਕਟਰ ਬਣਾਇਆ- ਉਸਦੀ ਮਰਜ਼ੀ ਨਾਲ ਗੋਰੀ ਨਾਲ ਉਸਦਾ ਵਿਆਹ ਕਰਵਾਇਆ- ਉਨ੍ਹਾਂ ਲਈ ਹੋਰ ਨਵਾਂ ਵਧੀਆ ਘਰ ਬਣਵਾਇਆ- ਆਪਣੀ ਮੁਸ਼ੱਕਤਾਂ ਨਾਲ ਕਮਾਈ ਦੌਲਤ ਨੂੰ ਦਾਅ ਤੇ ਲਾਇਆ- ਕੁਝ ਦਿਨ ਨਵੀਂ ਜੋੜੀ ਘਰ ਰਹੀ - ਹਰ ਮੰਗ ਪੂਰੀ ਕੀਤੀ ਜੋ ਉਨ੍ਹਾਂ ਕਹੀ - ਇਕ ਦਿਨ ਡਾਕਟਰ ਪੁੱਤਰ ਨੇ ਫ਼ੁਰਮਾਇਆ- "ਸ਼ੌਰੀ ਡੈਡ ਵੀ ਕੈਨ ਨੋ ਲੌਂਗਰ ਸਟੇਅ ਵਿਦ ਯੂ" ਵੀ ਵਾਂਟ ਅਵਰ ਪ੍ਰਾਈਵੇਸੀ ਵੀ ਗੋਟ ਅਨੋਦਰ ਹਾਊਸ ਵੀ ਸ਼ੈਲ ਬੀ ਮੂਵਿੰਗ ਸੂਨ" ਘਰ ਛਡ ਕੇ ਜਾਂਦੇ ਨੂੰਹ-ਪੁੱਤਰ ਨੂੰ ਵੇਖਕੇ ਮਨ ਮੁਰਝਾਇਆ- ਗੱਚ ਭਰ ਆਇਆ- ਸੋਚਦੇ ਰਹੇ ਕੀ ਖੱਟਿਆ ਤੇ ਕੀ ਗਵਾਇਆ- ਹੁਣ ਕਦੇ ਫ਼ਾਦਰ ਮਦਰ ਜਾਂ ਫ਼ੇਮਿਲੀ ਡੇ ਤੇ ਆਉਂਦੇ ਨੇ- ਰਸਮੀ ਜਿਹਾ ਸਨੇਹ ਦਿਖਾਉਂਦੇ ਨੇ- ਕੋਈ ਬੇਲੋੜਾ ਜਿਹਾ ਗਿਫ਼ਟ ਦੇ ਜਾਂਦੇ ਨੇ- ਸੋਚਦਾ ਹਾਂ ਕੀ ਹੈ ਸਾਰੀ ਜ਼ਿੰਦਗੀ ਦੀ ਕਮਾਈ ? ਜਿਸ ਲਈ ਸਾਰੀ ਉਮਰ ਇਤਨੀ ਜਾਨ ਲੜਾਈ ।

ਇਹ ਦਾਸਤਾਂ ਇਕੱਲੇ ਇਕ ਬੰਦੇ ਜਾਂ ਘਰ ਦੀ ਨਹੀ ਸਗੋਂ ਬਹੁਤੇ ਪੰਜਾਬੀਆਂ ਦੀ ਹੈ ਅਤੇ ਦਿਨੋ ਦਿਨ ਵੱਧ ਰਹੀ ਹੈ । ਕਿੱਥੇ ਜਾਕੇ ਰੁਕੇਗੀ ਕੁਝ ਪਤਾ ਨਹੀ ।ਸਾਰੀ ਜ਼ਿੰਦਗੀ ਮੁਸ਼ੱਕਤਾਂ ਕਰ ਕਰ ਪਾਲੇ ਪਲੋਸੇ ਬੱਚਿਆਂ, ਜਿਂਨ੍ਹਾ ਤੋਂ ਆਸ ਹੁੰਦੀ ਹੈ ਕਿ ਬੁਢਾਪੇ ਦੀ ਡੰਗੋਰੀ ਬਣਨਗੇ, ਉਨ੍ਹਾ ਨੂੰ ਦੇਖਣ ਮਿਲਣ ਲਈ ਵੀ ਮਾਪਿਆਂ ਦੇ ਦਿਲ ਤਰਸ ਜਾਂਦੇ ਹਨ । ਇਸ ਦਾ ਜੇਕਰ ਕੋਈ ਹਲ ਦਿਸਦਾ ਹੈ ਤਾਂ ਇਹੋ ਹੈ ਕਿ ਸਮਾਂ ਰਹਿੰਦੇ ਬੱਚਿਆਂ ਨੂੰ ਆਪਣੀ ਬੋਲੀ, ਆਪਣੇ ਸਮਾਜ-ਸਿੱਖ ਸੰਗਤ,ਆਪਣੇ ਧਰਮ ਤੇ ਸਭਿਆਚਾਰ ਨਾਲ ਜੋੜੀ ਰੱਖਣ ਦਾ ਜਤਨ ਕਰੀਏ ।

ਮਨਿੰਦਰ ਸਿੰਘ,
ਪੰਜਾਬੀ ਅਧਿਆਪਕ, ਗੁਰੂ ਨਾਨਾਕ ਸਕੂਲ,
ਸਿੱਖ ਸੋਸਾਇਟੀ, ਗੁਰੂ ਨਾਨਕ ਸੈਂਟਰ, ਕੈਲਗਰੀ ।
ਫ਼ੋਨ: ੫੮੭-੭੧੮-੪੭੯੭ 587-718-4797

 

Guru Nanak Punjabi School

2016 - 2017 Session Class Timings:

Sunday AM Class: September 18th, 11:00 AM - 1:00 PM

Friday PM Class: September 23rd, 7:00 PM - 8:15 PM

Online Registration 

Langar Booking Calendar

Sunday Program

 9:00 AM - 10:45 AM  Asa Di Vaar

10:45 AM - 11:30 AM Dr. Daljit Singh Ji

11:30 AM - 12:15 PM Gurbani Kirtan

12:15 PM - 1:00 PM   Katha

Guru Granth Darpan by Prof. Sahib Singh

Guru Nanak Punjabi School Registration

Sunday morning Guru Nanak Punjabi School classes - Registration Required

11:00 AM - 1:00 PM   Punjabi & Gurmat Class by Prof. Maninder Singh Ji

1:00 PM - 2:00 PM     Santhia Class by Prof. Maninder Singh Ji. Reading and Understanding Gurbani

...more info


Quick Links

donate

 via PayPal

 Dasvandh or Dasaundh, literally means a "tenth part" and refers to the practice among Sikhs of contributing in the name of the Guru one-tenth of their earnings towards the common resources of the community. This is also referred to in Punjabi as "Daan" literally "giving" or "contributing" in charity. This is a Sikh's religious obligation — a religious requirement or duty; a form of seva or humble service which is highly valued in the Sikh system. The concept of dasvandh was implicit in Guru Nanak’s own Gurbani in the line: "ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ One who works for what he eats, and gives some of what he has - O Nanak, he knows the Path (1)" (SGGS p 1245) The idea of sharing and giving is symbolised by the institutions of langar (community kitchen) for the sangat (holy assembly) that the Guru has established.
(http://www.sikhiwiki.org/index.php/Dasvandh)

A Hukamnama refers to a hymn from the Guru Granth Sahib which is given as an order to Sikhs or a historical order given by one of the Guru's of Sikhism.
The Hukamnama also refers to a hymn randomly selected from the Guru Granth Sahib on a daily basis. This is seen as the order of God for that particular day.

Hukamnama - Wikipedia, the free encyclopedia