Caught exception: Undefined variable $post

ਮੂਲ ਮੰਤਰ (Mool Mantar)

Gurmukhi Hindi English Meaning
Ik oaʼnkār One Universal Creator God
ਸਤਿ ਨਾਮੁ सति नामु saṯ nām The Name Is Truth
ਕਰਤਾ ਪੁਰਖੁ करता पुरखु karṯā purakẖ Creative Being Personified
ਨਿਰਭਉ निरभउ nirbẖao No Fear
ਨਿਰਵੈਰੁ निरवैरु nirvair No Hatred
ਅਕਾਲ ਮੂਰਤਿ अकाल मूरति akāl mūraṯ Image Of The Undying
ਅਜੂਨੀ ਸੈਭੰ अजूनी सैभं ajūnī saibẖaʼn Beyond Birth, Self-Existent
ਗੁਰ ਪ੍ਰਸਾਦਿ गुर प्रसादि gur parsāḏ By Guru’s Grace
Read More

ਸਿੱਖੀ ਸਰੂਪ ਅਤੇ ਪੰਜ ਕਕਾਰਾਂ ਦੀ ਮਹੱਤਤਾ

by ਭਾਈ ਸਤਵਿੰਦਰ ਸਿੰਘ “ਕੈਲਗਰੀ ਵਾਲੇ”
Calgary (Canada) +1-403-437-4445
mahimedia@gmail.com

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਦਿੱਤੀ। ਇਹ ਪਹਿਚਾਣ ਸੀ, ‘ਸਾਬਤ ਸੂਰਤ ਦਸਤਾਰ ਸਿਰਾ’। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਿੱਖਾਂ ਨੂੰ ਇਹ ਵਿਲੱਖਣ ਪਹਿਚਾਣ ਦੇਣ ਦੇ ਪਿੱਛੇ ਕਈ ਸਾਰੇ ਕਾਰਨ ਸਨ।

ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਮੁਗਲ ਸਰਕਾਰ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕਰ ਦਿੱਤਾ ਤਾਂ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ। ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਕਿ ਭਾਈ ਜੈਤਾ ਜੀ, ਜਦੋਂ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿਚ ਸ਼ਹੀਦ ਕੀਤਾ ਸੀ ਤਾਂ ਉਦੋਂ ਦਿੱਲੀ ਦੇ ਸਿੱਖ ਬਹੁਤ ਰੋਹ ਵਿਚ ਆਏ ਹੋਣਗੇ ਕਿੳਂਕਿ ਦਿੱਲੀ ਵਿਚ ਸਿੱਖਾਂ ਦੀ ਕਾਫੀ ਗਿਣਤੀ ਸੀ? ਤਾਂ ਭਾਈ ਜੈਤਾ ਜੀ ਨੇ ਦੱਸਿਆ ਕਿ ਗੁਰੂ ਜੀ, ਦਿੱਲੀ ਦੇ ਸਿੱਖ ਤਾਂ ਮੁਗਲ ਸਰਕਾਰ ਦੇ ਜ਼ੁਲਮਾਂ ਤੋਂ ਡਰਦੇ ਮਾਰੇ ਸਿੱਖ ਹੋਣ ਤੋਂ ਹੀ ਮੁਨੱਕਰ ਹੋ ਗਏ । ਜਦੋਂ ਗੁਰੂ ਤੇਗ ਬਹਾਦੁਰ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਮੁਗਲ ਸਿਪਾਹੀ ਕਈ ਸਿੱਖਾਂ ਦੇ ਘਰਾਂ ਵਿਚ ਗਏ ਕਿ ਉਹ ਆਪਣੇ ਗੁਰੂ ਦਾ ਸਰੀਰ (ਧੜ੍ਹ) ਲੈ ਜਾਣ। ਪਰ ਸਿੱਖ ਡਰਦੇ ਮਾਰੇ ਮੁੱਕਰ ਹੀ ਗਏ ਕਿ ਉਹ ਸਿੱਖ ਹਨ । ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਕਿ ਮੈਂ ਆਪਣੇ ਸਿੱਖਾਂ ਨੂੰ ਐਸੀ ਪਹਿਚਾਣ ਦੇਵਾਂਗਾ ਕਿ ਉਹ ਚਾਹ ਕੇ ਵੀ ਆਪਣੀ ਪਹਿਚਾਣ ਛੁਪਾ ਨਹੀਂ ਸਕਣਗੇ ।

ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਲੰਮਾ ਸਮਾਂ ਇਸ ‘ਤੇ ਵਿਚਾਰ ਕੀਤੀ ਕਿ ਸਿੱਖਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੋਵੇ? ਫਿਰ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ੳੇੁਨ੍ਹਾਂ ਨੇ ਸਿੱਖਾਂ ਨੂੰ ‘ਸਾਬਤ ਸੂਰਤ ਦਸਤਾਰ ਸਿਰਾ’ ਵਾਲੀ ਵਿਲੱਖਣ ਪਹਿਚਾਣ ਦਿਤੀ । ਅਜਿਹੀ ਪਹਿਚਾਨ ਦੇ ਪਿੱਛੇ ਕਈ ਕੁਦਰਤੀ ਤੇ ਇਤਿਹਾਸਕ ਕਾਰਨ ਸਨ ।

ਕੁਦਰਤ ਨੇ ਬਹੁਤ ਸਾਰੇ ਅਣਗਿਣਤ ਕਿਸਮ ਦੇ ਜੀਵ-ਜੰਤੂ ਅਤੇ ਜਾਨਵਰ ਬਣਾਏ ਹਨ । ਭਾਵੇਂ ਇਨ੍ਹਾਂ ਅਲੱਗ-ਅਲੱਗ ਕਿਸਮ ਦੇ ਜੀਵ ਜੰਤੂਆਂ ਵਿਚ ਕਈ ਤਰ੍ਹਾਂ ਦੇ ਗੁਣ ਮਿਲਦੇ-ਜੁਲਦੇ ਹਨ । ਪਰ ਉਨ੍ਹਾਂ ਵਿਚ ਘੱਟੋ-ਘੱਟ ਇਕ ਗੁਣ ਵਿਲੱਖਣ ਹੁੰਦਾ ਹੈ ਜੋ ਹੋਰ ਕਿਸੇ ਵੀ ਜੀਵ ਜਾਂ ਜਾਨਵਰ ਵਿਚ ਨਹੀਂ ਹੁੰਦਾ । ਇਸੇ ਤਰ੍ਹਾਂ ਕੁਦਰਤ ਨੇ ਇਕ ਕਿਸਮ ਦੇ ਜੀਵ ਜਾਂ ਜਾਨਵਰ ਦੇ ਨਰ ਅਤੇ ਮਾਦਾ ਦੋਹਾਂ ਵਿਚ ਵੀ ਕੁਝ ਨਾ ਕੁਝ ਫਰਕ ਜ਼ਰੂਰ ਰੱਖਿਆ ਹੈ । ਜੇਕਰ ਅਸੀਂ ਵੇਖੀਏ ਤਾਂ ਕੁਦਰਤ ਨੇ ਮਨੁੱਖ ਦਾ ਦੂਜੇ ਜਾਨਵਰਾਂ ਤੋਂ ਇਹ ਫਰਕ ਰੱਖਿਆ ਹੈ ਕਿ ਇਸ ਦੇ ਸਿਰ ਦੇ ਉੱਤੇ ਲੰਮੇ-ਲੰਮੇ ਵਾਲ ਹਨ ਜੋ ਹੋਰ ਕਿਸੇ ਜਾਨਵਰ ਦੇ ਸਿਰ ਉੱਤੇ ਇੰਨੇ ਲੰਮੇ ਵਾਲ ਨਹੀਂ ਹੁੰਦੇ। ਇਸੇ ਤਰਾਂ ਆਦਮੀ ਤੇ ਔਰਤ ਵਿਚ ਕੁਦਰਤ ਨੇ ਇਹ ਫਰਕ ਰੱਖਿਆ ਹੈ ਕਿ ਔਰਤ ਦੇ ਚਿਹਰੇ ੳੁੱਤੇ ਵਾਲ ਨਹੀਂ ਹਨ ਪਰ ਆਦਮੀ ਦੇ ਚਿਹਰੇ ਉੱਤੇ ਵਾਲ ਹੁੰਦੇ ਹਨ ਜਿਸ ਨੂੰ ਅਸੀਂ ਦਾੜ੍ਹੀ-ਮੁੱਛਾਂ ਕਹਿ ਦਿੰਦੇ ਹਾਂ । ਸੋ ਕੁਦਰਤ ਨੇ ਹੀ ਮਨੂੱਖ ਨੂੰ ਇਕ ਵਿਲੱਖਣ ਸੂਰਤ ਦਿੱਤੀ ਹੈ। ਕੇਸ ਕੁਦਰਤ ਵੱਲੋਂ ਮਨੂੱਖ ਨੂੰ ਦਿੱਤੀ ਅਲੱਗ ਪਹਿਚਾਣ ਹੈ ।

ਉਂਝ ਵੀ ਜੇ ਅਸੀਂ ਵੇਖੀਏ ਕਿ ਜਿੰਨੇ ਵੀ ਰਿਸ਼ੀ-ਮੁਨੀ, ਪੀਰ-ਪਗੰਬਰ, ਵੱਡੇ-ਵੱਡੇ ਦਾਰਸ਼ਨਿਕ, ਸਇੰਸਦਾਨਾਂ, ਆਦਿ ਦੀਆਂ ਤਸਵੀਰਾਂ ਸਾਬਤ ਸੂਰਤ ਵਾਲੀਆਂ ਹੀ ਹੁੰਦੀਆਂ ਹਨ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅਗਰ ਸਾਬਤ ਸੂਰਤ ਰਹਿਣ ਦਾ ਹੁਕਮ ਦਿੱਤਾ ਤਾਂ ਇਹ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਸੀ । ਇਹ ਪਹਿਚਾਣ ਮਨੁੱਖ ਨੂੰ ਕੁਦਰਤ ਦੀ ਬਖਸ਼ੀ ਹੋਈ ਹੈ ।

ਦੂਜਾ ਕਾਰਨ ਇਤਿਹਾਸਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਸੱਚ ਦੇ ਮਾਰਗ ਦੀ ਰੀਤ ਨੂੰ ਹੀ ਅੱਗੇ ਵਧਾਇਆ । ਗੁਰੂਨਾਨਕ ਦੇਵ ਜੀ ਨੇ ਹੀ ਸਿੱਖਾਂ ਨੂੰ ਐਲਾਨੀਆ ਕਹਿ ਦਿੱਤਾ ਸੀ ਕਿ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥

ਗੁਰੂ ਗੋਬਿੰਦ ਸਿੰਘ ਜੀ ਦੇ ਮੌਕੇ ‘ਤੇ ਇਹ ਧਰਮ ਅਤੇ ਸੱਚ ਦੀ ਲੜਾਈ ਖੁੱਲ੍ਹਮ-ਖੁੱਲ੍ਹਾ ਰੂਪ ਧਾਰਨ ਕਰ ਚੁੱਕੀ ਸੀ । ਗੁਰੂ ਜੀ ਨੇ ਸੋਚ ਲਿਆ ਸੀ ਕਿ ਹੁਣ ਤਿਆਰ ਬਰ ਤਿਆਰ ਫੌਜਾਂ ਦੀ ਲੋੜ ਹੈ । ਸੋ ਖਾਲਸੇ ਦੀ ਸਾਬਤ ਸੂਰਤ ਤਿਆਰ ਬਰ ਤਿਆਰ ਰਹਿਣ ਵਿਚ ਵੀ ਸਹਾਈ ਸੀ । ਇਸ ਦਾ ਵਰਨਣ ਅੱਗੇ ਕਰਾਂਗੇ । ਸਾਬਤ ਸੂਰਤ ਦੇ ਨਾਲ-ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਨੀ ਹੋਣਾ ਵੀ ਲਾਜ਼ਮੀ ਕਰ ਦਿੱਤਾ ।

ਖਾਲਸੇ ਨੂੰ ਕਿਰਪਾਨ ਦਾ ਪਹਿਨਣਾ ਜ਼ਰੂਰੀ ਕਰ ਦਿੱਤਾ ਕਿਉਂਕਿ ਅਗਰ ਤੁਹਾਡੇ ਕੋਲ ਹੋਰ ਕੋਈ ਹਥਿਆਰ ਨਾ ਵੀ ਹੋਵੇ ਤਾਂ ਘੱਟੋ-ਘੱਟ ਤੁਹਾਡੇ ਕੋਲ ਕਿਰਪਾਨ ਤਾਂ ਹੋਵੇ ਜਿਸ ਨਾਲ ਤੁਸੀਂ ਦੁਸ਼ਮਣ ਦਾ ਟਾਕਰਾ ਕਰ ਸਕੋ ।ਤਲਵਾਰ ਲਈ ਗੁਰੂ ਸਾਹਿਬ ਨੇ ਕਿਰਪਾਨ ਸ਼ਬਦ ਦੀ ਵਰਤੋਂ ਕੀਤੀ ਜੋ ਕਿ ਕਿਰਪਾ + ਆਨ ਤੋਂ ਬਣਿਆ ਹੈ। ਭਾਵ ਕਿ ਇਹ ਹਥਿਆਰ ਸਿੱਖਾਂ ਨੇ ਕਿਸੇ ਮਜ਼ਲੂਮ ਦੀ ਰੱਖਿਆ ਲਈ ਭਾਵ ਉਸ ਉੱਤੇ ਕਿਰਪਾ ਲਈ ਚਲਾਉਣਾ ਹੈ ਅਤੇ ਜਾਂ ਫਿਰ ਆਪਣੀ ਆਨ, ਸਵੈਮਾਨ ਲਈ । ਕਿਰਪਾਨ ਦਾ ਧਾਰਨੀ ਹੋਣ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਤੁਸੀਂ ਕਿਸੇ ਤੇ ਹਮਲਾ ਕਰਨਾ ਹੈ ।

ਕੜ੍ਹਾ ਪਹਿਨਣ ਦਾ ਹੁਕਮ ਇਸ ਲਈ ਕੀਤਾ ਕਿ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਇਹ ਐਮਰਜੈਂਸੀ ਵਿਚ ਢਾਲ ਦਾ ਕੰਮ ਦੇ ਸਕਦਾ ਹੈ। ਦੂਜਾ ਇਸ ਦਾ ਫਾਇਦਾ ਮਨੋਵਿਗਿਆਨਿਕ ਵੀ ਹੈ ਕਿ ਅਗਰ ਸਿੱਖ ਨੇ ਕੜ੍ਹਾ ਪਾਇਆ ਹੋਵੇ ਤਾਂ ਡਰ ਨੇੜੇ ਨਹੀਂ ਆਉਂਦਾ। ਕੜ੍ਹਾ ਪਹਿਨਣ ਦਾ ਇਕ ਹੋਰ ਫਾਇਦਾ ਇਹ ਹੈ ਕਿ ਗੁਰੂ ਦਾ ਸਿੱਖ ਅਗਰ ਕਿਸੇ ਮੰਦੇ ਕਰਮ ਨੂੰ ਕਰਨ ਲਈ ਹੱਥ ਅੱਗੇ ਵਧਾਏਗਾ ਤਾਂ ਉਸ ਦਾ ਕੜ੍ਹਾ ਉਸ ਨੂੰ ਗੁਰੂ ਦਾ ਸਿੱਖ ਹੋਣ ਦਾ ਅਹਿਸਾਸ ਅਤੇ ਚੇਤਾ ਕਰਵਾਏਗਾ ਅਤੇ ਉਹ ਮੰਦੇ ਕਰਮ ਤੋਂ ਤੌਬਾ ਕਰੇਗਾ ।ਕਛਹਿਰਾ ਇਸ ਕਰਕੇ ਪਹਿਨਣਾ ਜ਼ਰੂਰੀ ਸੀ ਕਿ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਕੱਪੜੇ ਪਹਿਨਣ ਵਿਚ ਸਮਾਂ ਵਿਅਰਥ ਨਾ ਜਾਵੇ। ਘੱਟੋ-ਘੱਟ ਕਛਹਿਰਾ ਪਾਇਆ ਹੋਵੇ ਤਾਂ ਸਿੱਖ ਕਿਰਪਾਨ ਚੁੱਕ ਕੇ ਤਿਆਰ-ਬਰ-ਤਿਆਰ ਸਿਪਾਹੀ ਹੋਵੇ ।

ਕੇਸਾਂ ਦਾ ਮਹੱਤਵ ਤਾਂ ਅਸੀਂ ਉਪਰ ਕੁਦਰਤੀ ਤੌਰ ਤੇ ਹੋਣਾ ਵੀ ਵੇਖ ਆਏ ਹਾਂ ਪਰ ਇਸ ਤੋਂ ਇਲਾਵਾ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਕੇਸ ਦੁਸ਼ਮਣ ਦੇ ਵਾਰ ਤੋਂ ਬਚਾਅ ਵੀ ਕਰ ਸਕਦੇ ਹਨ। ਇਸੇ ਤਰ੍ਹਾਂ ਅਗਰ ਸਿੱਖ ਨੇ ਕੇਸ ਰੱਖੇ ਹਨ ਤਾਂ ੳੇੁਨਾਂ ਦੀ ਸਫਾਈ ਲਈ ਕੰਘਾ ਹੋਣਾ ਲਾਜ਼ਮੀ ਹੈ ।

ਇਸ ਤਰ੍ਹਾਂ ਅਸੀਂ ਵੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵਿਲੱਖਣ ਸੂਰਤ ਸਿੱਖਾਂ ਲਈ ਲਾਜ਼ਮੀ ਬਣਾਈ ਉਹ ਬੜੀ ਡੂੰਘੀ ਸੋਚ ਵਿਚਾਰ ‘ਤੇ ਅਧਾਰਤ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਇਹ ਸਾਬਤ ਸੂਰਤ ਤੇ ਪੰਜ ਕਕਾਰਾਂ ਦਾ ਮਹੱਤਵ ਅੱਜ ਵੀ ਜਿਉਂ ਦਾ ਤਿਉਂ ਸਾਰਥਕ ਹੈ । ਅੱਜ ਵੀ ਅਗਰ ਸਿੱਖ ਤਿਆਰ-ਬਰ-ਤਿਆਰ ਹੈ ਤਾਂ ਉਹ ਕਿਸੇ ਮਜ਼ਲੁਮ ਦੀ ਰੱਖਿਆ ਕਰ ਸਕਦਾ ਹੈ । ਮਜ਼ਲੂਮ ਭਾਵੇਂ ਕਿਸੇ ਵੀ ਰੰਗ, ਮਜ਼ਬ, ਜਾਤ ਜਾਂ ਦੇਸ਼ ਦਾ ਹੋਵੇ ਸਿੱਖ ਲਈ ਉਸ ਦੀ ਰੱਖਿਆ ਕਰਨਾ ਪਰਮ-ਧਰਮ ਹੈ।

ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ ਰੱਛਿਆ ਰਿਆਇਤ

ਅੱਜ ਵੀ ‘ਸਾਬਤ-ਸੂਰਤ’ ਸਿੱਖ ਨੂੰ ਬੁਰੇ ਕੰਮ ਕਰਨ ਤੋਂ ਵਰਜਦੀ ਹੈ ਕਿਉਂਕਿ ਉਹ ਗੁਰੂ ਦਾ ਸਾਬਤ-ਸੂਰਤ ਸਿੱਖ ਹੈ ਤਾਂ ਕੋਈ ਵੀ ਬੁਰਾ ਕਰਮ ਕਰਨ ਤੋਂ ਪਹਿਲਾਂ ਉਸ ਦੇ ਮਨ ਵਿਚ ਇਹ ਖਿਆਲ ਆਉਣਾ ਲਾਜ਼ਮੀ ਹੈ ਕਿ ਲੋਕ ਕੀ ਕਹਿਣਗੇ ਕਿ ਇਕ ਗੁਰੂ ਦੇ ਸਿੱਖ ਨੇ ਇਹ ਮਾੜਾ ਕਰਮ ਕੀਤਾ? ਜਿੱਥੇ ਮਾੜਾ ਕਰਮ ਕਰ ਕੇ ਸਿੱਖ ਲਈ ਆਪਣੇ-ਆਪ ਨੂੰ ਛੁਪਾਉਣਾ ਮੁਸ਼ਕਲ ਹੈ ਉਥੇ ਚੰਗੇ ਕਰਮ ਕਰ ਕੇ ਆਪਣੀ ਅਲੱਗ ਪਹਿਚਾਣ ਬਣਾਉਣਾ ਉੱਨਾ ਹੀ ਸੌਖਾ ਹੈ। ਸਿੱਖ ਦੀ ਦਸਤਾਰ ਉਸ ਦੀ ਸ਼ਾਨ ਤਾਂ ਹੈ ਹੀ ਉਸ ਦੀ ਰੱਖਿਆ ਵੀ ਕਰਦੀ ਹੈ। ਅੱਜ ਮੋਟਰ-ਗੱਡੀ ਦੀ ਰਫਤਾਰ ਲੋਕਾਂ ਦੀ ਜਾਨ ਦੀ ਖੌਹ ਬਣੀ ਹੋਈ ਹੈ। ਪਰ ਇਹੋ ਦਸਤਾਰ ਉਸ ਨੂੰ ਐਕਸੀਡੈਂਟ ਵਿਚ ਸਿਰ ਦੀ ਸੱਟ ਤੋਂ ਬਚਾਉਂਦੀ ਹੈ। ਅੱਜ ਮੋਟਰ-ਸਾਇਕਲ, ਸਕੂਟਰ ਦੇ ਚਲਾਉਣ ਲਈ ਅਤੇ ਕਿਸੇ ਫੈਕਟਰੀ ਵਿਚ ਕੰਮ ਕਰਨ ਲਈ ਹੈਲਮਟ ਪਹਿਨਣਾ ਕਨੂੰਨਣ ਜ਼ਰੂਰੀ ਹੈ, ਪਰ ਬਹੁਤ ਜਗ੍ਹਾ, ਇਕ ਦਸਤਾਰ-ਧਾਰੀ ਸਿੱਖ ਨੂੰ ਇਹ ਸਭ ਤੋਂ ਛੋਟ ਹੈ ।

ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਨੂੰ ਬਖਸ਼ੀ ਸਾਬਤ-ਸੂਰਤ ਤੇ ਪੰਜ ਕਕਾਰ ਅੱਜ ਵੀ ਹਰ ਪਹਿਲੂ ਤੋਂ ਸਾਰਥਕ ਹਨ ।

Read More

Creation of the Universe according to Sikhism

ਸਿਖ ਧਰਮ ਅਨੁਸਾਰ ਸੰਸਾਰ ਦੀ ਰਚਨਾ ਕਿਵੇਂ ਹੋਈ ।

by Professor Maninder Singh Ji

Creation of the universe has been a mystery and challenge to man. All religions have given their own theories about the creation. Some of these theories are quite contrary to the scientific discoveries. The cosmologists have evolved a consensus about a model, which may be called the “Standard Big Bang Model.” According to it the Universe originated in an enormous explosion. All matter- the stars and galaxies –was once concentrated into a very hot, dense, primordial matter soup. This matter-soup expanded so rapidly that it is exploded with a Big Bang. In so doing, it cooled down enabling nuclei, then atoms and finally much later galaxies, stars and planets to condense out of it. According to the scientists the Universe came out from vacuum. The entire Universe is a re-expression of sheer nothingness.

ਸੰਸਾਰ ਦੀ ਰਚਨਾ ਬਾਰੇ ਸਾਰੇ ਧਰਮਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਇਨ੍ਹਾਂ ਵਿਚੋਂ ਕਈ ਵਿਚਾਰ ਵਿਗਿਆਨ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ । ਵਿਗਿਆਨ ਅਨੁਸਾਰ ਸੰਸਾਰ ਸੁੰਨ (Nothingness) ਤੋ ਪੈਦਾ ਹੋਇਆ । ਇਹ ਬਹੁਤ ਇਕ ਬਹੁਤ ਵਿਸ਼ਾਲ ਗਰਮ ਮਾਦੇ ਦੇ ਰੂਪ ਵਿਚ ਸੀ । ਇਹ ਮਾਦਾ ਇਤਨੇ ਜ਼ੋਰ ਨਾਲ ਫੈਲਿਆ ਕਿ ਇਕ ਵਿਸ਼ਾਲ ਧਮਾਕਾ (Big Bang) ਹੋਇਆ ਜਿਸ ਨਾਲ ਇਹ ਮਾਦਾ ਅਣਗਿਣਤ ਛੋਟੇ ਵੱਡੇ ਟੁਕੜਿਆ ਵਿਚ ਫੱਟ ਗਿਆ । ਇਹ ਟੁਕੜੇ ਹੋਲੀ ਹੋਲੀ ਠੰਡੇ ਹੋਕੇ ਸਥੂਲ ਆਕਾਰ ਬਣ ਗਏ ਅਤੇ ਅਕਾਸ਼ ਗੰਗਾਵਾਂ, ਤਾਰਿਆਂ, ਸੂਰਜੀ ਮੰਡਲਾਂ, ਨਖੱਤਰਾਂ ਅਤੇ ਅਨੇਕ ਛੋਟੇ ਵੱਡੇ ਆਕਾਰਾਂ ਵਿਚ ਇਹ ਆਪਣੇ ਤੋਂ ਵੱਡੇ ਆਕਾਰਾਂ ਦੁਆਲੇ ਘੁੰਮਣ ਲਗ ਪਏ ।

According to Gurbani God existed all alone before His Creation in His abstract form-Nirguna. This may be called the state of pre-creation. God was in the state of Sunn-samadhi, state of contemplation of the Void. According to Gurbani, there was darkness and chaos for millions of years. There were mists and clouds; none existed except God:

ਗੁਰਬਾਣੀ ਅਨੁਸਾਰ ਸਭ ਤੋ ਪਹਿਲਾਂ ਕੇਵਲ ਰਬ ਹੀ ਸੀ । ਉਹ ਸੂਖਮ ਨਿਰਗੁਣ ਸਰੂਪ ਵਿਚ ਸੀ ਜਿਸਨੂੰ ਸੁੰਨ ਸਮਾਧਿ ਕਿਹਾ ਗਿਆ ਹੈ । ਕਰੋੜਾਂ ਸਾਲਾਂ ਤਕ ਇਹ ਸੁੰਨ ਦੀ ਅਵੱਸਥਾ ਰਹੀ ਇਹ ਬੱਦਲ ਅਤੇ ਧੁੰਧ ਵਰਗੀ ਸੀ । ਫਿਰ ਰਬ ਦੇ ਹੁਕਮ ਨਾਲ ਸੰਸਾਰ ਦੀ ਰਚਨਾ ਹੋਈ : 

There was darkness for limitless time.
There was no earth, no sky.
Neither day nor night, nor moon, nor sun. God was in the state of abstract meditation.
The Universe came into being when it was his Will.      -SGGS. Pg. 1035

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥           ਗੁਰੂ ਗ੍ਰੰਥ ਸਾਹਿਬ ਪੰਨਾ:-1035

Guru Nanak Dev in his Japu asserts that the Creator created the Universe by his Will and Order:

ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਫੁਰਮਾਇਆ ਹੈ:-

You created the vast expanse of the Universe with One Word!
Hundreds of thousands of rivers began to flow.           –SGGS. Pg 3

ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥      ਗੁਰੂ ਗ੍ਰੰਥ ਸਾਹਿਬ ਪੰਨਾ:-3

 When God willed the creation of the Universe, He became manifest, Sargun. He diffused himself in Nature:

ਸਾਰੀ ਰਚਨਾ ਦਾ ਪਸਾਰਾ ਵਾਹਿਗੁਰੂ ਦੇ ਇਕ ਹੁਕਮ ਨਾਲ ਹੋਇਆ ।
ਵਾਹਿਗੁਰੂ ਦੇ ਹੁਕਮ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ । ਉਹ ਆਪਣੇ ਨਿਰਗੁਣ ਤੋਂ ਸਰਗੁਣ ਸਰੂਪ ਹੋਕੇ ਸ੍ਰਿਸ਼ਟੀ ਵਿਚ ਸਮਾ ਗਿਆ ।

He, the Formless One, is also in form; Yea, He is the Absolute and the Related One.
Nanak, he is known as the One alone, and he has become the many.  – SGGS. Pg 250

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥1॥       ਗੁਰੂ ਗ੍ਰੰਥ ਸਾਹਿਬ ਪੰਨਾ:-250

The material world of Five elements – Air, Water, Fire, Earth and Either is created out the Creator itself, like a spider who creates it web out of itself:

ਪੰਜ ਤੱਤਾਂ- ਹਵਾ,ਪਾਣੀ,ਅੱਗ, ਧਰਤੀ ਤੇ ਆਕਾਸ਼ ਦੀ ਰਚਨਾ ਵਾਹਿਗੁਰੂ ਤੋ ਹੀ ਹੋਈ ਜਿਵੇਂ ਮਕੜੀ ਆਪਣੇ ਆਪ ਤੋਂ ਹੀ ਜਾਲਾ ਬੁਣਦੀ ਹੈ ।ਸਾਰੀ ਰਚਨਾ ਵਾਹਿਗੁਰੂ ਵਿਚੋਂ ਹਵਾ,ਪਾਣੀ ਨਾਲ ਹੀ ਬਣਾਈ ਗਈ ।

ਪੰਚ ਤਤੁ ਸੁੰਨਹੁ ਪਰਗਾਸਾ ॥ ਦੇਹ ਸੰਜੋਗੀ ਕਰਮ ਅਭਿਆਸਾ ॥
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥     ਗੁਰੂ ਗ੍ਰੰਥ ਸਾਹਿਬ ਪੰਨਾ:- -1038 

From the True Lord came air; from air came water,
From water He created the three worlds and infused in every heart His own light.    -SGGS-19

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥    ਗੁਰੂ ਗ੍ਰੰਥ ਸਾਹਿਬ ਪੰਨਾ:–19

When was the World created? This is a mystery. Was this process of creation a sudden and impulsive one or was it one of evolution and growth. Theologians and scientists are unable to assert it  only God who created it knows as Guru Nanak says in Japu:

ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ।ਇਸ ਬਾਰੇ ਧਰਮ-ਸ਼ਾਸਤਰੀ ਅਤੇ ਵਿਗਿਆਨੀ ਯਕੀਨ ਨਾਲ ਕੁਝ ਨਹੀ ਦਸ ਸਕਦੇ । ਸਾਰੇ ਇੰਦਾਜ਼ੇ ਲਾਉਂਦੇ ਹਨ ਜੋ ਇਕ ਦੂਜੇ ਨਾਲ ਨਹੀ ਰਲਦੇ ।ਇਸ ਬਾਰੇ ਕੇਵਲ ਰਚਨਹਾਰ ਹੀ ਜਾਣਦਾ ਹੈ ।

What was that time, and what was that moment?
What was that day, and what was that   Date?
What was that season, and what was that month, when the Universe was created?
The Pandits, the religious scholars, cannot find that time, even if it is written in the Puraanas.
That time is not known to the Qazis, who study the Koran.
The day and the date are not Known to the Yogis, nor is the month or the season.
The Creator who created this creation—only He Himself knows.      – SGGS-4

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥       ਗੁਰੂ ਗ੍ਰੰਥ ਸਾਹਿਬ ਪੰਨਾ:–4

The Creation came out of God and ultimately it is to assimilate with its creator. Creation is in itself an exposition (Sarguna swarup) of the creator. Human is the Supreme creation of the Lord having the maximum potentialities of its creator. He has to realize the Creator by means of His creation. He has to seek the Eternal Life through the Teaching of the True Guru while living in the mortal frame of his life. It is the duty of man to study and understand the laws of the Universal Order (Hukam) and realize the Greatness and glory of the Supreme Being.

ਵਾਹਿਗੁਰੂ ਦੀ ਰਚਨਾ ਬੇਅੰਤ ਹੈ । ਧਰਤੀਆਂ, ਨਖੱਤਰਾਂ, ਸੂਰਜਾਂ, ਤਾਰਿਆਂ ਆਕਾਸ਼ਾਂ ਪਾਤਾਲਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀ ਲਗਾ ਸਕਦਾ । ਆਪਣੀ ਰਚਨਾ ਬਾਰੇ ਉਹ ਕਰਤਾ ਪੁਰਖ ਆਪ ਹੀ ਜਾਣਦਾ ਹੈ । ਜਪੁਜੀ ਸਾਹਿਬ ਵਿਚ ਸਤਿਗੁਰਾਂ ਦਾ ਫੁਰਮਾਨ ਹੈ:

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥               ਗੁਰੂ ਗ੍ਰੰਥ ਸਾਹਿਬ ਪੰਨਾ:–5 

ਰਚਨਾ ਰਚਨਹਾਰ ਤੋ ਬਣੀ ਅਤੇ ਫ਼ਿਰ ਉਸੇ ਵਿਚ ਸਮਾ ਜਾਵੇਗੀ ।ਇਹ ਉਸਦਾ ਸਰਗੁਣ ਸਰੂਪ ਹੈ । ਮਨੁੱਖ ਵਾਹਿਗੁਰੂ ਸੀ ਸਭ ਤੋਂ ਸ੍ਰੇਸ਼ਟ ਰਚਨਾ (Supreme Creation) ਹੈ ਕਿਉਂਕਿ ਇਸ ਵਿਚ ਰੱਬੀ ਗੁਣ ਹਨ । ਇਸ ਨਾਸ਼ਮਾਨ ਸੰਸਾਰ ਵਿਚ ਰਹਿੰਦਿਆਂ ਗੁਰੂ ਦੀ ਸਿੱਖਿਆ ਦੁਆਰਾ ਅਵਿਨਾਸ਼ੀ ਪਦ ਦੀ ਪ੍ਰਾਪਤੀ ਕਰਨਾ ਮਨੁੱਖ ਦਾ ਉਦੇਸ਼ ਹੈ । ਇਸਤਰ੍ਹਾਂ ਮਨੁੱਖ ਦਾ ਫ਼ਰਜ਼ ਹੈ ਕਿ ਉਹ ਗੁਰੂ ਦੀ ਸਿਖਿਆ ਦੁਆਰਾ ਵਾਹਿਗੁਰੂ ਦੇ ਹੁਕਮ(Laws of Universal Order) ਨੂੰ ਸਮਝੇ ।

ਅਸਾਂ ਵੇਖਿਆ ਹੈ ਕਿ ਗੁਰਮਤਿ ਦਾ ਰਚਨਾ ਸਿਧਾਂਤ ਵਿਗਿਆਨ ਦੇ ਕਿਤਨਾ ਅਨੁਸਾਰੀ ਹੈ ।

Read More

DAYS OF THE WEEK AND GURBANI

Christians observe Sunday as a day of worship and rest and call it the Lord’s day. This is the day of the Sun as per Egyptian astrology where Saturn, Jupiter, Mars, the Sun, Venus, Mercury and the Moon, each had an hour of the day assigned to them. The body which was regent during the first hour of any day gave its name to that day. The Romans named the successive days of the week after the planets, Sunday being the first. In India it is Ravivara or Adityavara, meaning day of the Sun.

Read More